ਅਗਸਤ ‘ਚ ਇਨ੍ਹਾਂ ਕਾਰਾਂ ਦੀ ਰਹੀ ਸਭ ਤੋਂ ਜ਼ਿਆਦਾ ਮੰਗ
ਮਾਰੂਤੀ ਡਿਜ਼ਾਇਰ ਤੇ ਫੋਰਡ ਐਸਪਾਇਰ ਦੋਵੇਂ ਕਾਰਾਂ ਦੀ ਵਿਕਰੀ ‘ਚ ਵਾਧਾ ਹੋਇਆ ਹੈ ਜਦਕਿ ਇਸ ਸੈਗਮੈਂਟ ਦੀਆਂ ਬਾਕੀ ਸਾਰੀਆਂ ਕਾਰਾਂ ਦੀ ਮੰਗ ‘ਚ ਗਿਰਾਵਟ ਆਈ ਹੈ।
Download ABP Live App and Watch All Latest Videos
View In Appਟਾਟਾ ਜ਼ੈਸਟ: ਜੁਲਾਈ 2019 ‘ਚ ਜ਼ੈਸਟ ਦੇ 423 ਯੂਨਿਟ ਵਿਕੇ ਸੀ ਜਦਕਿ ਅਗਸਤ ‘ਚ ਇਹ 300 ਯੂਨਿਟ ਦਾ ਅੰਕੜਾ ਛੂਹਣ ‘ਚ ਵੀ ਨਾਕਾਮ ਰਹੀ। ਇਸ ਦੀ ਮੰਥਲੀ ਗ੍ਰੋਥ 30.5 ਫੀਸਦ ਘੱਟ ਹੋਈ ਹੈ।
ਫੋਕਸਵੈਗਨ ਐਮਿਓ: ਅਗਸਤ ‘ਚ ਐਮਿਓ ਦੇ 366 ਯੂਨਿਟ ਵਿਕੇ, ਜਦਕਿ ਜੁਲਾਈ 2019 ‘ਚ ਇਹ ਅੰਕੜਾ 476 ਯੂਨਿਟ ਸੀ। ਇਸ ਦੀ ਮੰਥਲੀ ਗ੍ਰੋਥ 23.1 ਫੀਸਦ ਘੱਟ ਹੋਈ ਹੈ।
ਫੋਰਡ ਐਸਪਾਇਰ: ਸੈਗਮੈਂਟ ‘ਚ ਇਹ ਦੂਜੀ ਕਾਰ ਹੈ ਜਿਸ ਦੀ ਮੰਗ ਵਧੀ ਹੈ। ਜੁਲਾਈ ‘ਚ ਇਸ ਦੇ 431 ਯੂਨਿਟ ਵਿਕੇ ਸੀ ਜੋ ਅਗਸਤ ‘ਚ ਵਧਕੇ 521 ਯੂਨਿਟ ਹੋ ਗਏ।
ਟਾਟਾ ਟਿਗੌਰ: ਇਸ ਦੀ ਮੰਥਲੀ ਗ੍ਰੋਥ ‘ਚ ਕਰੀਬ 18 ਫੀਸਦ ਦੀ ਗਿਰਾਵਟ ਆਈ ਹੈ। ਅਗਸਤ ‘ਚ ਇਹ ਕਾਰ 1000 ਯੂਨਿਟ ਵਿਕਰੀ ਦਾ ਅੰਕੜਾ ਵੀ ਨਹੀਂ ਛੂਹ ਸਕੀ।
ਹੁੰਡਾਈ ਐਕਸੈਂਟ ਦੀ ਮੰਥਲੀ ਗ੍ਰੋਥ 7 ਫੀਸਦ ਤੋਂ ਜ਼ਿਆਦਾ ਘੱਟ ਹੋਈ ਹੈ। ਸੈਗਮੈਂਟ ‘ਚ ਇਸ ਦੀ ਹਿੱਸੇਦਾਰੀ 6.22 ਫੀਸਦ ਹੈ।
ਹੌਂਡਾ ਅਮੇਜ਼: ਇਸ ਕਾਰ ਦੀ ਮੰਗ ‘ਚ 22 ਫੀਸਦ ਗਿਰਾਵਟ ਆਈ ਹੈ। ਜੁਲਾਈ ‘ਚ ਇਸ ਦੇ 5818 ਯੂਨਿਟ ਵਿਕੇ ਜੋ ਅਗਸਤ 2019 ‘ਚ ਘਟ ਕੇ 4535 ਯੂਨਿਟ ਤਕ ਪਹੁੰਚ ਗਏ।
ਮਾਰੂਤੀ ਡਿਜ਼ਾਇਰ: ਸਬ-4 ਮੀਟਰ ਸੇਡਾਨ ਸੈਗਮੈਂਟ ‘ਚ ਇਸ ਦੀ ਹਿੱਸੇਦਾਰੀ 63% ਹੈ। ਇਹ ਇਸ ਸੈਗਮੈਂਟ ਦੀ ਸਭ ਤੋਂ ਫੇਮਸ ਕਾਰ ਹੈ। ਅਗਸਤ 2019 ‘ਚ ਇਸ ਦੇ 13274 ਯੂਨਿਟ ਵਿਕੇ ਜਦਕਿ ਜੁਲਾਈ ‘ਚ ਇਹ ਅੰਕੜਾ 12923 ਯੂਨਿਟ ਸੀ।
- - - - - - - - - Advertisement - - - - - - - - -