ਪੁਜਾਰਾ ਦੇ 9 ਸਾਲਾ ਕਰੀਅਰ 'ਚ ਸਭ ਤੋਂ ਮਾੜਾ ਦਿਨ
ਪੁਜਾਰਾ ਨੇ ਭਾਰਤ ਦੇ ਲਈ ਕੁੱਲ 55 ਟੈਸਟ ਮੁਕਾਬਲਿਆਂ ਵਿੱਚ 52 ਦੇ ਲਾਜਵਾਬ ਔਸਤ ਨਾਲ 4426 ਰਨ ਬਣਾਏ ਹਨ।
Download ABP Live App and Watch All Latest Videos
View In Appਪੁਜਾਰਾ ਆਪਣੇ ਕਰੀਅਰ ਵਿੱਚ ਕੁੱਲ 4 ਵਾਰ ਸਿਫ਼ਰ ਦੇ ਸਕੋਰ ਤੇ ਆਊਟ ਹੋਏ ਹਨ, ਪਰ ਫਿਰ ਵੀ ਉਹ ਭਾਰਤੀ ਟੀਮ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ।
2010 ਤੋਂ ਸ਼ੁਰੂ ਹੋਏ ਉਨ੍ਹਾਂ ਦੇ 9 ਸਾਲ ਦੇ ਕਰੀਅਰ ਵਿੱਚ ਅਜਿਹਾ ਪਹਿਲਾ ਮੌਕਾ ਸੀ, ਜਦ ਉਹ ਟੈਸਟ ਕ੍ਰਿਕਟ ਦੀ ਪਾਰੀ ਵਿੱਚ ਖੇਡੀ ਪਹਿਲੀ ਗੇਂਦ 'ਤੇ ਆਊਟ ਹੋ ਗਏ ਹਨ, ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਗੋਲਡਨ ਡੱਕ ਵੀ ਕਿਹਾ ਜਾ ਸਕਦਾ ਹੈ।
ਚੇਤੇਸ਼ਵਰ ਪੁਜਾਰਾ ਬੱਲੇਬਾਜ਼ੀ ਕਰਨ ਉੱਤਰੇ ਤੇ ਆਪਣੀ ਪਾਰੀ ਦੀ ਪਹਿਲੀ ਹੀ ਗੇਂਦ ਤੇ ਜਲਦਬਾਜ਼ੀ ਕਰ ਬੈਠੇ ਤੇ ਰਨ-ਆਊਟ ਹੋ ਗਏ।
ਟੈਸਟ ਤੇ ਸੀਰੀਜ਼ ਦੇ ਲਿਹਾਜ਼ ਨਾਲ ਦੂਜੇ ਟੈਸਟ ਵਿੱਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੋਣ ਜਾ ਰਿਹਾ ਹੈ।
ਗੇਂਦਬਾਜ਼ ਦੇ ਮਿਲੇ-ਜੁਲੇ ਪ੍ਰਦਰਸ਼ਨ ਦੀ ਮਦਦ ਨਾਲ ਦੱਖਣੀ ਅਫ਼ਰੀਕੀ ਟੀਮ ਨੂੰ 335 ਦੌੜਾਂ 'ਤੇ ਸਮੇਟਣ ਤੋਂ ਬਾਅਦ ਭਾਰਤੀ ਟੀਮ ਨੇ 5 ਵਿਕਟਾਂ ਗਵਾ ਕੇ 185 ਰਨ ਬਣਾ ਲਏ।
ਮੇਜ਼ਬਾਨ ਟੀਮ ਦੇ ਪਹਿਲੀ ਪਾਰੀ ਦੇ ਸਕੋਰ ਦੇ ਜਵਾਬ 'ਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਵਿਰਾਟ ਕੋਹਲੀ ਮੈਦਾਨ ਵਿੱਚ ਕਿੱਲਾ ਗੱਡ ਕੇ ਖੜ੍ਹੇ ਹਨ ਪਰ ਜੇਕਰ ਬੀਤੇ ਦਿਨ ਟੀਮ ਇੰਡੀਆ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਕੋਲੋਂ ਇੱਕ ਗ਼ਲਤੀ ਨਾ ਹੋਈ ਹੁੰਦੀ ਤਾਂ ਮੈਚ ਦੀ ਸਥਿਤੀ ਕੁਝ ਹੋਰ ਹੋ ਸਕਦੀ ਸੀ।
- - - - - - - - - Advertisement - - - - - - - - -