ਇਸ ਰਾਸ਼ਟਰਪਤੀ ਦੀ ਪਤਨੀ 24 ਸਾਲ ਵੱਡੀ ਪਰ ਲੱਗਦੀ ਨਹੀਂ, ਖੁਦ ਹੀ ਖੋਲ੍ਹਿਆ ਰਾਜ਼
ਤਸਵੀਰਾਂ: ਇੰਸਟਾਗ੍ਰਾਮ
Download ABP Live App and Watch All Latest Videos
View In Appਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਫਰਾਂਸ ਦੇ ਦੌਰੇ 'ਤੇ ਆਏ ਸਨ ਤਾਂ ਉਨ੍ਹਾਂ ਪ੍ਰਥਮ ਮਹਿਲਾ ਦੀ ਸੁੰਦਰ ਕਾਇਆ ਦੀ ਪ੍ਰਸ਼ੰਸ਼ਾ ਵੀ ਕੀਤੀ ਸੀ।
ਮਈ 2017 ਵਿੱਚ ਇਮੇਨੂਅਲ ਮੈਕ੍ਰਾਨ ਫਰਾਂਸ ਦੇ ਰਾਸ਼ਟਰਪਤੀ ਬਣ ਗਏ ਸੀ।
ਆਪਣੇ ਪਤੀ ਦੇ ਸਿਆਸੀ ਸਫਰ ਦੀ ਸ਼ੁਰੂਆਤ ਤੋਂ ਬਾਅਦ ਬ੍ਰਿਗੇਡ ਨੇ ਆਪਣਾ ਅਧਿਆਪਨ ਕਿੱਤਾ ਛੱਡ ਦਿੱਤਾ ਸੀ।
ਮੈਕ੍ਰਾਨ ਨੇ ਜਨਤਕ ਤੌਰ 'ਤੇ ਹਮੇਸ਼ਾ ਕਿਹਾ ਹੈ ਕਿ ਉਹ ਬ੍ਰਿਗੇਡ ਨਾਲ ਆਪਣੇ ਰਿਸ਼ਤੇ ਨੂੰ ਨਹੀਂ ਲੁਕੋਣਗੇ।
ਹਾਲਾਂਕਿ, ਮੈਕ੍ਰਾਨ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਪਰ 2007 ਵਿੱਚ ਦੋਵਾਂ ਨੇ ਵਿਆਹ ਕਰ ਲਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਫਰੈਂਚ ਰਾਸ਼ਟਰਪਤੀ ਇਮੇਨੂਅਲ ਮੈਕ੍ਰਾਨ ਨੂੰ ਸਿਰਫ 17 ਸਾਲ ਦੀ ਉਮਰ ਵਿੱਚ ਹੀ ਆਪਣੇ ਤੋਂ 24 ਸਾਲ ਵੱਡੀ ਆਪਣੀ ਟੀਚਰ ਬ੍ਰਿਗੇਡ ਨਾਲ ਪਿਆਰ ਹੋ ਗਿਆ ਸੀ। ਤਿੰਨ ਬੱਚਿਆਂ ਦੀ ਮਾਂ ਬ੍ਰਿਗੇਡ ਡ੍ਰਾਮਾ ਕਲੱਬ ਚਲਾਉਂਦੀ ਹੈ।
ਬ੍ਰਿਗੇਡ ਹਰ ਰੋਜ਼ 10 ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲਾਂ ਲਈ ਕਹਿੰਦੀ ਹੈ।
ਪ੍ਰਮੁੱਖ ਖਾਨਸਾਮੇ ਦੀ ਮੰਨੀਏ ਤਾਂ ਪਨੀਰ ਤੇ ਵਾਈਨ ਨੂੰ ਮੁੜ ਤੋਂ ਖਾਣ-ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੇ ਹਟਵਾ ਦਿੱਤਾ ਸੀ।
ਗੁਇਲਮ ਨੇ ਦੱਸਿਆ ਕਿ ਖਾਣਾ ਬਣਾਉਣ ਲਈ ਪੈਲੇਸ ਗਾਰਡਨ ਤੋਂ ਮੰਗਵਾਈਆਂ ਜੜੀ-ਬੂਟੀਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਥਮ ਔਰਤ ਜੰਕ ਫੂਡਜ਼ ਤੋਂ ਦੂਰ ਰਹਿੰਦੀ ਹੈ।
ਗੁਇਲਮ ਨੇ ਸੰਡੇ ਟੈਲੀਗ੍ਰਾਫ ਨੂੰ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਵੀ ਕਦੇ ਭੋਜਨ ਦੀ ਗੱਲ ਆਉਂਦੀ ਹੈ ਤਾਂ ਬ੍ਰਿਗੇਡ ਮੈਕ੍ਰਾਨ ਦੀ ਪਸੰਦ ਰਿਵਾਇਤੀ ਖਾਣਾ ਹੁੰਦੀ ਹੈ।
ਇੱਥੋਂ ਤਕ ਕਿ ਉਹ ਵਾਈਨ ਜਾਂ ਕਿਸੇ ਚੀਜ਼ ਨੂੰ ਖਾਣ ਦਾ ਮਨ ਕਰਨ 'ਤੇ ਉਹ ਫੌਰਨ ਖਾ-ਪੀ ਕੇ ਆਪਣੀ ਤ੍ਰਿਪਤੀ ਕਰ ਲੈਂਦੀ ਹੈ।
ਫਰਾਂਸ ਦੇ ਰਾਸ਼ਟਰਪਤੀ ਭਵਨ 'ਐਲਸੀ ਪੈਲੇਸ' ਦੀ ਮੁੱਖ ਖ਼ਾਨਸਾਮਾ ਗੁਇਲਮ ਗੋਮੇਜ਼ ਮੁਤਾਬਕ, ਬ੍ਰਿਗੇਡ ਇਹ ਤੈਅ ਕਰਦੀ ਹੈ ਕਿ ਉਹ ਰੋਜ਼ਾਨਾ 10 ਤਰ੍ਹਾਂ ਦੇ ਫਲ ਤੇ ਸਬਜ਼ੀਆਂ ਜ਼ਰੂਰ ਖਾ ਸਕੇ।
ਉਹ ਗ੍ਰੀਨ ਜੂਸ, ਸਲਾਦ, ਸੁਪਰਫੂਡਸ ਤੇ ਮਹਿੰਗੇ ਫੇਸ਼ੀਅਲਜ਼ ਨਾਲ ਆਪੇ ਹੀ ਕੁਦਰਤ ਨੂੰ ਮਾਤ ਦੇ ਦਿੰਦੀ ਹੈ।
ਬ੍ਰਿਗੇਡ ਮੈਕ੍ਰਾਨ ਬਹੁਤ ਨਾਪ ਤੋਲ ਕੇ ਖਾਂਦੀ ਹੈ ਤੇ ਛੇਤੀ ਇਸ ਵਿੱਚ ਕੋਈ ਤਬਦੀਲੀ ਨਹੀਂ ਕਰਦੀ।
ਤੁਹਾਨੂੰ ਦੱਸ ਦੇਈਏ, ਬ੍ਰਿਗੇਡ ਮੈਕ੍ਰਾਨ ਦੇ ਜਵਾਨ ਦਿੱਸਣ ਦਾ ਰਾਜ਼ ਉਸ ਦੀ ਡਾਈਟ ਵਿੱਚ ਲੁਕਿਆ ਹੋਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਬ੍ਰਿਗੇਡ ਮੈਕ੍ਰਾਨ ਦੀ ਡਾਇਟ ਵਿੱਚ ਅਜਿਹਾ ਕੀ ਹੈ ਕਿ ਉਹ ਹਮੇਸ਼ਾ ਯੰਗ ਰੱਖਦਾ ਹੈ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਬ੍ਰਿਗੇਡ ਮੈਕ੍ਰਾਨ ਇੰਨੀ ਜਵਾਨ ਕਿਵੇਂ ਲੱਗਦੀ ਹੈ?
ਜੀ ਹਾਂ, ਬ੍ਰਿਗੇਡ ਮੈਕ੍ਰਾਨ ਨੇ ਖ਼ੁਦ ਨੂੰ ਖ਼ੂਬ ਮੇਨਟੇਂਨ ਕਰ ਕੇ ਰੱਖਿਆ ਹੈ।
ਬ੍ਰਿਗੇਡ ਮੈਕ੍ਰਾਨ ਯਾਨੀ ਫਰਾਂਸ ਦੀ ਪ੍ਰਥਮ ਮਹਿਲਾ ਉਂਝ ਤਾਂ ਪਤੀ ਫ੍ਰੈਂਚ ਰਾਸ਼ਟਰਪਤੀ ਇਮੈਨੂਅਲ ਮੈਕ੍ਰਾਨ ਤੋਂ ਉਮਰ ਵਿੱਚ 24 ਸਾਲ ਵੱਡੀ ਹੈ ਪਰ ਦੋਹਾਂ ਦੀ ਜੋੜੀ ਨੂੰ ਵੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ।
- - - - - - - - - Advertisement - - - - - - - - -