ਚੀਨ 'ਚ ਮਿਲੇ ਡਾਇਨਾਸੋਰ ਦੇ 13 ਕਰੋੜ ਸਾਲ ਪੁਰਾਣੇ ਆਂਡੇ
'ਨੇਚਰਡਾਟਕਾਮ' 'ਚ ਛਪੇ ਇਕ ਲੇਖ ਅਨੁਸਾਰ ਇਨ੍ਹਾਂ ਆਂਡਿਆਂ ਦੇ 13 ਕਰੋੜ ਸਾਲ ਪੁਰਾਣੇ ਮੰਨੇ ਜਾਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। 'ਮਿਰਰ ਡਾਟ ਕੋ ਡਾਟ ਯੂਕੇ' ਅਨੁਸਾਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਇਸ ਜਗ੍ਹਾ ਨੂੰ ਆਪਣੇ ਅਧੀਨ ਲੈ ਲਿਆ ਤੇ ਉਨ੍ਹਾਂ ਨਜ਼ਦੀਕ ਦੇ ਡਾਇਯੂ ਕਾਊਾਟੀ ਮਿਊਜ਼ੀਅਮ ਦੇ ਮਾਹਿਰਾਂ ਨੂੰ ਸੂਚਿਤ ਕੀਤਾ।
Download ABP Live App and Watch All Latest Videos
View In Appਜਾਣਕਾਰੀ ਅਨੁਸਾਰ ਚੀਨ ਦੇ ਜਿਆਂਗਸ਼ੀ ਸੂਬੇ ਦੇ ਸ਼ਹਿਰ ਗੁਆਂਗਜ਼ੂ 'ਚ ਡਾਇਨਾਸੋਰ ਦੇ ਆਂਡੇ ਮਿਲੇ ਹਨ। ਇੱਥੇ ਇਕ ਸਕੂਲ ਬਣਾਉਣ ਲਈ ਨਿਰਮਾਣ ਕਾਰਜ ਚੱਲ ਰਿਹਾ ਸੀ ਤੇ ਜਦ ਮਜ਼ਦੂਰ ਪੁਟਾਈ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇੱਥੋਂ 30 ਦੇ ਕਰੀਬ ਆਂਡੇ ਮਿਲੇ ਜਿਨ੍ਹਾਂ ਨੂੰ ਡਾਇਨਾਸੋਰ ਦੇ ਆਂਡੇ ਦੱਸਿਆ ਜਾ ਰਿਹਾ ਹੈ।
ਹੁਣ ਫਿਰ ਇਕ ਵਾਰ ਇਨ੍ਹਾਂ ਦੀ ਧਰਤੀ 'ਤੇ ਹੋਂਦ ਬਾਰੇ ਅਜਿਹੀ ਗੱਲ ਸਾਹਮਣੇ ਆਈ ਹੈ ਜਿਸ ਕਾਰਨ ਕਿਹਾ ਜਾ ਸਕਦਾ ਹੈ ਕਿ ਕਿਸੇ ਸਮੇਂ ਇਨ੍ਹਾਂ ਦੀ ਹੋਂਦ ਇਸ ਧਰਤੀ 'ਤੇ ਜ਼ਰੂਰ ਹੋਵੇਗੀ।
ਖੋਜੀਆਂ, ਇਤਿਹਾਸਕਾਰਾਂ ਤੇ ਵਿਗਿਆਨੀਆਂ ਨੇ ਵੀ ਸਮੇਂ ਸਮੇਂ 'ਤੇ ਇਨ੍ਹਾਂ ਦੀ ਇਸ ਧਰਤੀ 'ਤੇ ਮੌਜੂਦਗੀ ਹੋਣ ਦੀ ਗੱਲ ਕਹੀ ਹੈ ਤੇ ਇਸ ਸਬੰਧੀ ਹੁਣ ਤੱਕ ਇਨ੍ਹਾਂ ਵਲੋਂ ਕਾਫ਼ੀ ਖੋਜਾਂ ਕੀਤੀਆਂ ਜਾ ਚੁੱਕੀਆਂ ਹਨ।
ਨਵੀਂ ਦਿੱਲੀ- ਇਹ ਲੰਮੇ ਸਮੇਂ ਤੋਂ ਤੱਥ ਰਹੇ ਹਨ ਕਿ ਲੱਖਾਂ ਸਾਲ ਪਹਿਲਾਂ ਇਸ ਧਰਤੀ 'ਤੇ ਡਾਇਨਾਸੋਰ ਦੀ ਮੌਜੂਦਗੀ ਰਹੀ ਸੀ। ਇਹ ਇਕ ਅਜਿਹਾ ਯੁੱਗ ਮੰਨਿਆ ਜਾਂਦਾ ਹੈ ਜਿਸ ਵਿਚ ਡਾਇਨਾਸੋਰ ਨੂੰ ਇਸ ਧਰਤੀ ਦਾ ਨਿਵਾਸੀ ਕਿਹਾ ਗਿਆ ਹੈ।
- - - - - - - - - Advertisement - - - - - - - - -