ਵਿਆਹ ਲਈ ਸਾਢੇ 6 ਕਰੋੜ ਰੁਪਏ ਦਾ ਕੇਕ!
ਰਿਆਦ: ਦੁਬਈ ਵਿੱਚ ਬੁੱਧਵਾਰ ਨੂੰ 'ਬ੍ਰਾਈਡ ਦੁਬਈ' ਪ੍ਰਦਰਸ਼ਨੀ ਵਿੱਚ ਇੱਕ ਕੇਕ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ 'ਚੌਕਲੇਟ ਤੇ ਡਾਇਮੰਡ ਬ੍ਰਾਈਡ ਕੇਕ' ਹੈ।
Download ABP Live App and Watch All Latest Videos
View In Appਇਹ ਪ੍ਰਦਰਸ਼ਨੀ 10 ਫਰਵਰੀ ਤੱਕ ਚੱਲੇਗੀ। ਕੇਕ ਨੂੰ ਲੈ ਕੇ ਡੇਬੀ ਨੇ ਕਿਹਾ ਕਿ ਕੋਈ ਇਸ ਨੂੰ ਦੇਖ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਸਿਰਫ਼ ਇੱਕ ਕੇਕ ਹੈ, ਅਸਲ ਵਿਚ ਇਹ ਇੱਕ ਜਿੰਦਾ ਲਾੜੀ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਮੈਂ ਉਸ ਨੂੰ ਲੁਵਾ ਕਹਿੰਦਾ ਹਾਂ, ਇਹ ਇੱਕ ਅਰੇਬਿਕ ਸ਼ਬਦ ਹੈ, ਜਿਸ ਦਾ ਮਤਲਬ ਮੋਤੀ ਹੁੰਦਾ ਹੈ।
ਇਸ ਤੋਂ ਇਲਾਵਾ 50 ਕਿੱਲੋ ਫੋਨਡੈਂਟ ਤੇ 25 ਕਿੱਲੋ ਚੌਕਲੇਟ ਦੀ ਮਦਦ ਨਾਲ ਕੇਕ ਵਿਚ ਲਾੜੀ ਦਾ ਚਿਹਰਾ ਤੇ ਬੋਡੀ ਬਣਾਈ ਗਈ ਹੈ।
ਜਿਸ ਵਿੱਚ 5 ਸਫ਼ੇਦ ਹੀਰੇ ਲੱਗੇ ਹੋਏ ਹਨ। ਇਨ੍ਹਾਂ ਵਿੱਚੋਂ ਹਰ ਇੱਕ ਹੀਰੇ ਦੀ ਕੀਮਤ 2 ਲੱਖ ਡਾਲਰ ਦੱਸੀ ਜਾ ਰਹੀ ਹੈ।
36 ਸਾਲਾਂ ਇਸ ਡਿਜ਼ਾਈਨ ਨੇ ਆਪਣੇ ਕੇਕ ਵਿਚ 120 ਕਿੱਲੋ ਦੇ ਇਸ ਕੇਕ ਨੂੰ ਅਰਬ ਦੇਸ਼ ਦੀ ਲਾੜੀ ਦੇ ਰੂਪ ਵਿਚ ਬਣਾਇਆ ਹੈ,
ਇਸ ਕੇਕ ਨੂੰ ਲੰਡਨ ਦੇ ਡਿਜ਼ਾਈਨਰ ਡੇਬੀ ਵਿੰਘਮ ਨੇ ਬਣਾਇਆ ਹੈ, ਜੋ ਦੁਨੀਆ ਦੇ ਕੁਝ ਸਭ ਤੋਂ ਮਹਿੰਗੇ ਕੇਕ ਬਣਾਉਣ ਲਈ ਜਾਣੇ ਜਾਂਦੇ ਹਨ।
ਇਸ ਕੇਕ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਦੀ ਕੀਮਤ 10 ਲੱਖ ਅਮਰੀਕੀ ਡਾਲਰ (ਤਕਰੀਬਨ ਸਾਢੇ 6 ਕਰੋੜ) ਰੁਪਏ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਕੀਮਤੀ ਕੇਕ ਦੱਸਿਆ ਜਾ ਰਿਹਾ ਹੈ।
- - - - - - - - - Advertisement - - - - - - - - -