13 ਜੁਲਾਈ ਨੂੰ ਲਾਂਚ ਹੋਣ ਵਾਲੀ Ford Mustang ਹੈ ਬੇਹੱਦ ਖਾਸ
ਕਾਰ ਦਾ ਹੁੱਡ ਲੰਬਾ ਹੈ ਤੇ ਰਿਅਰ ਛੋਟਾ ਹੈ। ਇਸ ਲਈ ਇਸ ਕਾਰ ਨੂੰ ਪੋਨੀ ਕਾਰ ਕਿਹਾ ਜਾਂਦਾ ਹੈ। ਕਾਰ ‘ਚ ਸਟਾਈਲਿਸ਼ ਹੈੱਡ ਲੈਂਪ, ਰਿਅਰ ਡਿਫਿਊਜ਼ਰ ਤੇ 18 ਇੰਚ ਮੈਗਨੈਟਿਕ ਗਲਾਸ ਪੇਂਟ ਐਲੂਮੀਨੀਅਮ ਵੀਲ ਲਾਇਆ ਗਿਆ ਹੈ।
Download ABP Live App and Watch All Latest Videos
View In Appਇਸ ਅਮਰੀਕਨ ਪੋਨੀ ਕਾਰ ਦਾ ਡਿਜ਼ਾਈਨ ਪੂਰੀ ਦੁਨੀਆ ‘ਚ ਮਸ਼ਹੂਰ ਹੈ।
ਫੋਰਡ ਮਸ਼ਟਾਂਗ ‘ਚ ਲੱਗਾ 5.0-ਲੀਟਰ V8 ਇੰਜਨ 435 ਬੀ.ਐਚ.ਪੀ. ਦਾ ਜ਼ਬਰਦਸਤ ਪਾਵਰ ਤੇ 542Nm ਦਾ ਟਾਰਕ ਦਿੰਦਾ ਹੈ। ਇਸ ਇੰਜਨ ਨੂੰ 6-ਸਪੀਡ ਸਲੈਕਟਸ਼ਿਫਟ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਭਾਰਤ ‘ਚ ਲਾਂਚ ਹੋਣ ਵਾਲੀ ਫੋਰਡ ਮਸ਼ਟਾਂਗ ‘ਚ 5.0-ਲੀਟਰ Ti-VCT V8 ਇੰਜਨ ਲਾਇਆ ਗਿਆ ਹੈ। ਕਾਰ ਦੀ ਅਨੁਮਾਨਿਤ ਕੀਮਤ 60 ਲੱਖ ਰੁਪਏ ਹੈ। ਫੋਰਡ ਮਸ਼ਟਾਂਗ ਨੂੰ ਸਭ ਤੋਂ ਪਹਿਲਾਂ ਸਾਲ 1965 ‘ਚ ਲਾਂਚ ਕੀਤਾ ਗਿਆ ਸੀ। ਭਾਰਤ ‘ਚ ਇਹ ਕਾਰ ਸੀ.ਬੀ.ਯੂ. ਰੂਟ ਜ਼ਰੀਏ ਲਿਆਈ ਜਾਏਗੀ।
ਦੁਨੀਆ ਭਰ ‘ਚ ਮਸ਼ਹੂਰ ਫੋਰਡ ਮਸ਼ਟਾਂਗ ਦਾ ਭਾਰਤ ‘ਚ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਆਖ਼ਰ ਇਹ ਇੰਤਜ਼ਾਰ 13 ਜੁਲਾਈ ਨੂੰ ਮੁੱਕ ਜਾਏਗਾ। ਇਸ ਦਿਨ ਇਹ ਮੋਸਟ ਅਵੇਟਿਡ ਗੱਡੀ ਲਾਂਚ ਕਰ ਦਿੱਤੀ ਜਾਏਗੀ।
- - - - - - - - - Advertisement - - - - - - - - -