ਅਮਰੀਕਾ 'ਚ ਦੰਗਾ
ਸ਼ੂਟਆਊਟ ਤੋਂ ਬਾਅਦ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮਿੰਨਸੋਟਾ ਤੇ ਲੂਸੀਆਨਾ ਵਿੱਛ ਹੋਈ ਪੁਲਿਸ ਫਾਇਰਿੰਗ ਦੇ ਵਿਰੋਧ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਫਾਇਰਿੰਗ ਵਿੱਚ ਵੀਰਵਾਰ ਨੂੰ ਮਿੰਨੇਸੋਟਾ ਵਿੱਚ ਫਿਲਾਂਡੋ ਕੈਸਿਟਲੇ ਤੇ ਲੂਸੀਆਨਾ ਵਿੱਚ ਐਲਟਨ ਸਟਰਲਿੰਗ ਦੀ ਮੌਤ ਹੋ ਗਈ ਸੀ।
Download ABP Live App and Watch All Latest Videos
View In Appਇਸ ਦੌਰਾਨ 11 ਪੁਲਿਸ ਅਫਸਰਾਂ ਨੂੰ ਗੋਲੀ ਲੱਗੀ ਜਿਸ ਵਿੱਚ 4 ਦੀ ਮੌਤ ਹੋ ਗਈ। ਸੱਤ ਜ਼ਖ਼ਮੀ ਅਫਸਰਾਂ ਵਿੱਚੋਂ ਤਿੰਨ ਹੀ ਹਾਲਤ ਕਾਫੀ ਗੰਭੀਰ ਹੈ। ਬ੍ਰਾਊਨ ਮੁਤਾਬਕ 11 ਪੁਲਿਸ ਅਫਸਰਾਂ ਨੂੰ ਗੇਰ ਕੇ ਉਨ੍ਹਾਂ ‘ਤੇ ਗੋਲੀ ਚਲਾਈ ਗਈ।
ਡਲਾਸ ਪੁਲਿਸ ਮੁਤਾਬਕ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਦੋਂਕਿ ਦੂਜੇ ਦੀ ਭਾਲ ਜਾਰੀ ਹੈ। ਡਲਾਸ ਪੁਲਿਸ ਚੀਫ ਡੇਵਿਡ ਬ੍ਰਾਊਨ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਦੋ ਵਿਅਕਤੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ।
ਇਹ ਪ੍ਰਦਰਸ਼ਨ ਵੀਰਵਾਰ ਨੂੰ ਕਾਲੇ ਲੋਕਾਂ ਦੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਇਆ।
ਅਮਰੀਕਾ ਦੇ ਟੈਕਸਾਸ ਵਿੱਚ ਰੋਸ ਪ੍ਰਦਰਸਨ ਦੌਰਾਨ ਫਾਇਰਿੰਗ ਵਿੱਚ ਚਾਰ ਪੁਲਿਸ ਅਫਸਰਾਂ ਦੀ ਮੌਤ ਹੋ ਗਈ।
- - - - - - - - - Advertisement - - - - - - - - -