ਸੌਰਵ ਗਾਂਗੁਲੀ ਦਾ ਕਰਾਰਾ ਜਵਾਬ
ਰਵੀ ਸ਼ਾਸਤਰੀ ਦੇ ਲਗਾਤਾਰ ਆ ਰਹੇ ਬਿਆਨਾਂ ਤੋਂ ਬਾਅਦ ਸੌਰਵ ਗਾਂਗੁਲੀ ਨੇ ਚੁੱਪੀ ਤੋੜੀ। ਬੁਧਵਾਰ ਨੂੰ ਸੌਰਵ ਗਾਂਗੁਲੀ ਨੇ ਰਵੀ ਸ਼ਾਸਤਰੀ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਅਤੇ ਉਲਟੇ ਰਵੀ ਸ਼ਾਸਤਰੀ 'ਤੇ ਹੀ ਸਵਾਲ ਖੜੇ ਕਰ ਦਿੱਤੇ।
Download ABP Live App and Watch All Latest Videos
View In Appਰਵੀ ਸ਼ਾਸਤਰੀ ਇੰਟਰਵਿਊ ਦੇ ਦਿਨ ਬੈਂਗਕੌਕ 'ਚ ਛੁੱਟੀਆਂ ਮਨਾ ਰਹੇ ਸਨ ਅਤੇ ਉਥੋਂ ਹੀ ਉਨ੍ਹਾਂ ਨੇ ਸਕਾਈਪ ਜਰੀਏ ਇੰਟਰਵਿਊ ਦਿੱਤਾ। ਸੌਰਵ ਗਾਂਗੁਲੀ ਨੇ ਕਿਹਾ ਕਿ ਰਵੀ ਸ਼ਾਸਤਰੀ ਨੂੰ ਭਾਰਤ ਆਕੇ ਇੰਟਰਵਿਊ ਦੇਣਾ ਚਾਹੀਦਾ ਸੀ। ਇਹ ਮਾਮਲਾ ਇਥੇ ਹੀ ਖਤਮ ਹੁੰਦਾ ਨਜਰ ਨਹੀਂ ਆ ਰਿਹਾ ਅਤੇ ਜਲਦੀ ਹੀ ਇਸ ਮਾਮਲੇ 'ਚ ਰਵੀ ਸ਼ਾਸਤਰੀ ਵੀ ਕੋਈ ਬਿਆਨ ਦੇ ਸਕਦੇ ਹਨ।
ਰਵੀ ਸ਼ਾਸਤਰੀ ਲਗਾਤਾਰ ਸੌਰਵ ਗਾਂਗੁਲੀ ਦੇ ਇੰਟਰਵਿਊ 'ਚ ਨਾ ਹੋਣ ਦੀ ਗੱਲ ਕਹਿ ਰਹੇ ਸਨ। ਇਸਤੇ ਗਾਂਗੁਲੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ BCCI ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇੰਟਰਵਿਊ ਦੇ ਦਿਨ ਉਹ 5 ਵਜੇ ਤੋਂ 6.30 ਵਜੇ ਤਕ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੀ ਇੱਕ ਬੈਠਕ 'ਚ ਵਿਅਸਤ ਹੋਣਗੇ।
ਇਸਤੋਂ ਅਲਾਵਾ ਗਾਂਗੁਲੀ ਨੇ ਕਿਹਾ ਕਿ ਰਵੀ ਸ਼ਾਸਤਰੀ ਖੁਦ ਵੀ ਇੰਟਰਵਿਊ ਲਈ ਨਹੀਂ ਪਹੁੰਚੇ ਸਨ।
- - - - - - - - - Advertisement - - - - - - - - -