22 ਸਾਲਾ ਵਿਆਹ ਤੋੜ ਕੇ ਹਿਮੇਸ਼ ਰੇਸ਼ਮੀਆ ਨੇ ਇਸ ਟੀਵੀ ਅੈਕਟ੍ਰੈਸ ਨਾਲ ਰਚਾਇਆ ਦੂਜਾ ਵਿਆਹ
ਸੋਨੀਆ ਕਪੂਰ ਛੋਟੇ ਪਰਦੇ ਦੀ ਇਕ ਜਾਣੀ ਮਾਣੀ ਅਭਿਨੇਤਰੀ ਹੈ। ਹਾਲਾਕਿ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਸਕਰੀਨ ਤੇ ਦੇਖਿਆ ਨਹੀਂ ਗਿਆ ਪਰ ਇਕ ਸਮਾਂ ਸੀ ਜਦੋਂ ਉਹ ਹਰ ਵੱਡੇ ਸ਼ੋਅ ਦਾ ਚਿਹਰਾ ਹੋਇਆ ਕਰਦੀ ਸੀ। ਸੋਨੀਆ ਕਈ ਸੁਪਰਹਿੱਟ ਟੀਵੀ ਸੀਰੀਅਲਜ਼ 'ਚ ਆ ਚੁੱਕੀ ਹੈ ਜਿਵੇਂ ਕਿ ਪੀਆ ਕਾ ਘਰ, ਆ ਗਲੇ ਲਗ ਜਾ, ਕੁਸੁਮ, ਰਿਮਿਕਸ, ਪਰਿਵਾਰ, ਕੈਸਾ ਯੇ ਪਿਆਰ ਹੈ, ਬਾਬੁਲ ਕੀ ਦੁਆਏਂ ਲੇਤੀ ਜਾ ਤੇ ਯੈਸ ਬੌਸ।
Download ABP Live App and Watch All Latest Videos
View In Appਇਹ ਵਿਆਹ ਇਸ ਲਈ ਵੀ ਚਰਚਾ 'ਚ ਹੈ ਕਿਉਂਕਿ ਇਸ ਚ ਹਿਮੇਸ਼ ਦੇ ਬੇਟੇ ਨੇ ਵੀ ਸ਼ਿਰਕਤ ਕੀਤੀ।
ਹਿਮੇਸ਼ ਦਾ ਇਹ ਦੂਜਾ ਵਿਆਹ ਹੈ। ਕਿਹਾ ਜਾਂਦਾ ਹੈ ਕਿ ਸੋਨੀਆ ਲਈ ਹੀ ਹਿਮੇਸ਼ ਨੇ ਆਪਣਾ 22 ਸਾਲ ਪੁਰਾਣਾ ਵਿਆਹ ਤੋੜ ਦਿੱਤਾ।
ਤਹਾਨੂੰ ਦੱਸ ਦਈਏ ਕਿ ਸੋਨੀਆ ਤੇ ਹਿਮੇਸ਼ ਪਿਛਲੇ 10 ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਹਿਮੇਸ਼ ਨੇ ਕੈਪਸ਼ਨ ਦਿੰਦਿਆਂ ਲਿਖਿਆ: Togetherness is bliss!
ਵਿਆਹ ਮੌਕੇ ਹਿਮੇਸ਼ ਫਿੱਕੇ ਸੁਨਹਿਰੀ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਏ। ਜਦਕਿ ਸੋਨੀਆ ਕਪੂਰ ਨੇ ਗੁਲਾਬੀ ਲਹਿੰਗਾ ਪਹਿਨਿਆ ਸੀ। ਹੱਥਾਂ 'ਚ ਚੂੜਾ ਤੇ ਕਲੀਰੇ ਸੋਨੀਆ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਸੀ।
ਬਾਲੀਵੁੱਡ ਚ ਵੱਖਰੀ ਪਛਾਣ ਕਾਇਮ ਕਰ ਚੁੱਕੇ ਗਾਇਕ ਹਿਮੇਸ਼ ਰੇਸ਼ਮਿਆ ਨੇ ਕੱਲ੍ਹ ਆਪਣੀ ਪ੍ਰੇਮਿਕਾ ਸੋਨੀਆ ਕਪੂਰ ਨਾਲ ਦੂਜਾ ਵਿਆਹ ਕਰ ਲਿਆ ਹੈ। ਵਿਆਹ ਤੋਂ ਬਾਅਦ ਹਿਮੇਸ਼ ਨੇ ਸੋਸ਼ਲ ਮੀਡੀਆ 'ਤੇ ਖੁਦ ਇੱਕ ਤਸਵੀਰ ਸਾਂਝੀ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਇਹ ਜਾਣਕਾਰੀ ਦਿੱਤੀ।
- - - - - - - - - Advertisement - - - - - - - - -