ਹੌਂਡਾ ਦੇ ਰਹੀ ਮੋਟਾ ਡਿਸਕਾਉਂਟ, ਇਨ੍ਹਾਂ ਕਾਰਾਂ ‘ਤੇ ਚਾਰ ਲੱਖ ਤਕ ਛੂਟ
ਹੌਂਡਾ ਸੀਆਰ-ਵੀ ‘ਤੇ ਸਭ ਤੋਂ ਜ਼ਿਆਦਾ ਛੂਟ ਦਿੱਤੀ ਜਾ ਰਹੀ ਹੈ। ਇਸ ਕਾਰ ‘ਤੇ ਤੁਹਾਨੂੰ ਚਾਰ ਲੱਖ ਰੁਪਏ ਤਕ ਦੀ ਸੇਵਿੰਗ ਆਫਰ ਕੀਤੀ ਜਾ ਰਹੀ ਹੈ। ਇਹ ਸਾਰੇ ਆਫਰ ਇਸੇ ਸਾਲ ਸਤੰਬਰ ਮਹੀਨੇ ਦੇ ਆਖਰ ਤਕ ਹੀ ਵੈਲਿਡ ਹਨ।
Download ABP Live App and Watch All Latest Videos
View In Appਹੌਂਡਾ ਸਿਵਿਕ: ਸਿਵਿਕ ਸੇਡਾਨ ‘ਤੇ ਕੰਪਨੀ 75000 ਰੁਪਏ ਤਕ ਦੀ ਛੂਟ ਦੇ ਰਹੀ ਹੈ। ਸਿਵਿਕ ਦੇ ਪੈਟਰੋਲ ਵੈਰੀਅੰਟ ‘ਤੇ ਕੰਪਨੀ 25000 ਰੁਪਏ ਦੀ ਐਕਸਚੇਂਜ ਬੋਨਸ ਦੇ ਰਹੀ ਹੈ। ਉਧਰ ਸਿਵਿਕ ਡੀਜ਼ਲ ਤੇ ਵੀ ਸੀਵੀਟੀ ਪੈਟਰੋਲ ‘ਤੇ ਕੰਪਨੀ 50,000 ਰੁਪਏ ਤਕ ਦਾ ਕੈਸ਼ ਡਿਸਕਾਉਂਟ ਤੇ 25000 ਦਾ ਐਕਸਚੇਂਜ ਬੋਨਸ ਦੇ ਰਹੀ ਹੈ।
ਹੌਂਡਾ ਬੀਆਰ-ਵੀ ‘ਤੇ ਇੱਕ ਲੱਖ ਰੁਪਏ ਤੋਂ ਜ਼ਿਆਦਾ ਦਾ ਫਾਇਦਾ ਮਿਲ ਰਿਹਾ ਹੈ। ਇਸ ‘ਤੇ 35,000 ਰੁਪਏ ਤਕ ਦਾ ਕੈਸ਼ ਡਿਸਕਾਉਂਟ, 50,000 ਰੁਪਏ ਤਕ ਦਾ ਐਕਸਚੇਂਜ ਆਫਰ ਤੇ 26 ਹਜ਼ਾਰ ਰੁਪਏ ਤਕ ਦੀ ਫਰੀ ਅਸੈਸਰੀਜ਼ ਦਾ ਲਾਭ ਲੈ ਸਕਦੇ ਹੋ। ਪੁਰਾਣੀ ਕਾਰ ਦੇ ਐਕਸਚੇਂਜ ਨਾ ਕਰਵਾਉਣ ‘ਤੇ 36500 ਰੁਪਏ ਤਕ ਦੀ ਫਰੀ ਅਸੈਸਰੀਜ਼ ਮਿਲਣਗੀਆਂ।
ਹੌਂਡਾ ਸਿਟੀ: ਸਿਟੀ ਸੇਡਾਨ ‘ਤੇ ਕੁੱਲ 62,000 ਰੁਪਏ ਦਾ ਫਾਇਦਾ ਮਿਲ ਰਿਹਾ ਹੈ। ਇਸ ‘ਚ 32,000 ਰੁਪਏ ਦਾ ਨਕਦ ਛੂਟ ਤੇ 30,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ।
ਹੌਂਡਾ ਡਬਲਿਊਆਰ-ਵੀ: ਹੌਂਡਾ ਡਬਲਿਊਆਰ-ਵੀ ‘ਤੇ ਕੁੱਲ 45,000 ਰੁਪਏ ਦੀ ਸੇਵਿੰਗ ਆਫਰ ਕਰ ਰਹੀ ਹੈ। ਇਸ ਕਾਰ 'ਤੇ ਕੰਪਨੀ 25,000 ਰੁਪਏ ਦੀ ਨਕਦ ਛੂਟ ਤੇ 20,000 ਰੁਪਏ ਤਕ ਦਾ ਐਕਸਚੇਂਜ ਬੋਨਸ ਦੇ ਰਹੀ ਹੈ।
ਹੌਂਡਾ ਅਮੇਜ਼: ਗਾਹਕ ਸਿਰਫ ਐਸ ਅਡੀਸ਼ਨ ‘ਤੇ ਹੀ ਛੂਟ ਹਾਸਲ ਕਰ ਸਕਦੇ ਹਨ। ਅਮੇਜ਼ ਅਡੀਸ਼ਨ ‘ਤੇ ਚੌਥੇ ਤੇ ਪੰਜਵੇਂ ਸਾਲ ਲਈ ਫਰੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ। ਇਸ ਦੀ ਕੀਮਤ 12 ਹਜ਼ਾਰ ਰੁਪਏ ਹੈ। ਜਦਕਿ ਐਕਸਚੇਂਜ ਬੋਨਸ ‘ਚ ਕੰਪਨੀ 30,000 ਰੁਪਏ ਬੋਨਸ ਦੇ ਰਹੀ ਹੈ।
ਹੌਂਡਾ ਜੈਜ਼: ਇਸ ਕਾਰ ‘ਤੇ ਕੁੱਲ਼ 50 ਹਜ਼ਾਰ ਰੁਪਏ ਤਕ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ‘ਤੇ ਕੰਪਨੀ 25 ਹਜ਼ਾਰ ਰੁਪਏ ਨਕਦ ਤੇ 25 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ।
- - - - - - - - - Advertisement - - - - - - - - -