Huawei ਨੇ ਲਾਂਚ ਕੀਤਾ ਡਿਊਲ ਕੈਮਰੇ 'ਚ ਸਭ ਤੋਂ ਸਸਤਾ ਸਮਾਰਫੋਨ
ਫੋਟੋਗ੍ਰਾਫੀ ਲਈ Huawei Honor 6X ‘ਚ ਡਿਊਲ ਕੈਮਰਾ ਲੱਗਾ ਹੈ। ਰੀਅਰ ਕੈਮਰੇ ‘ਚ ਇਕ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਦੂਜਾ 2 ਮੈਗਾਪਿਕਸਲ ਦਾ ਹੈ। ਇਹ ਫੇਜ਼ ਡਿਟੈਕਸ਼ਨ ਆਟੋ ਫੋਕਸ ਅਤੇ ਐੱਲਈਡੀ ਫਲੈਸ਼ ਨਾਲ ਲੈਸ ਹੈ। ਸੈਲਫੀ ਸ਼ੌਕਿਨਾਂ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਹੈ। ਫੋਨ ‘ਚ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਪਾਵਰ ਦੇ ਲਈ ਕੰਪਨੀ ਨੇ ਇਸ ਸਮਾਰਟਫੋਨ ‘ਚ 3340 mah ਦੀ ਬੈਟਰੀ ਦਿੱਤੀ ਹੈ।
Download ABP Live App and Watch All Latest Videos
View In AppHuawei Honor 6X ਦੇ 3 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਵਾਲੇ ਵੈਰੀਐਂਟ ਦੀ ਕੀਮਤ 12,999 ਰੁਪਏ ਜਦਕਿ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲੇ ਵੈਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਆਨਲਾਈਨ ਸ਼ੌਪਿੰਗ ਵੈੱਬਸਾਈਟ ਐਮਜ਼ਨ ਇੰਡੀਆ ‘ਤੇ ਫਲੈਸ਼ ਸੇਲ ‘ਚ ਉਪਲੱਬਧ ਹੋਵੇਗਾ। ਇਸ ਦੇ ਲਈ ਰਜਿਸਟਰੇਸ਼ਨ 24 ਜਨਵਰੀ ਨੂੰ ਦੁਪਹਿਰ 2 ਵਜੇ ਤੋਂ ਸ਼ੁਰੂ ਹੋ ਗਈ ਹੈ। ਪਹਿਲੀ ਫਲੈਸ਼ ਸੇਲ 2 ਫਰਵਰੀ ਨੂੰ ਰੱਖੀ ਜਾਵੇਗੀ।
ਕੰਪਨੀ ਨੇ Huawei Honor 6X ‘ਚ 5.5 ਇੰਚ ਦੀ ਫੁੱਲ ਐੱਚਡੀ (1080×1920 ਪਿਕਸਲ) ਰੈਜ਼ੂਲੇਸ਼ਨ 2.5ਡੀ ਕਰਵਡ ਗਲਾਸ ਆਈ. ਪੀ. ਐੱਸ ਡਿਸਪਲੇ, 1.7 ਗੀਗਾਹਰਟਜ ਆਕਟਾ-ਕੋਰ ਕਿਰਨ 655 ਪ੍ਰੋਸੈਸਰ ਦੀ ਵਰਤੋਂ ਕੀਤੀ ਹੈ। ਇਸ ਸਮਾਰਟਫੋਨ ‘ਚ ਹਾਈਬ੍ਰਿੱਡ ਡਿਊਲ ਸਿਮ ਸਲਾਟ ਦਿੱਤਾ ਗਿਆ ਹੈ।
Huawei ਨੇ ਡਿਊਲ ਰੀਅਰ ਕੈਮਰੇ ਵਾਲਾ ਸਮਾਰਟਫੋਨ ਭਾਰਤ ‘ਚ ਲਾਂਚ ਕਰ ਦਿੱਤਾ ਹੈ। Huawei ਦੇ ਇਸ ਸਮਾਰਟਫੋਨ ਨੂੰ Honor 6X ਨਾਮ ਦਿੱਤਾ ਗਿਆ ਹੈ। ਦਾਅਵਾ ਹੈ ਕਿ ਇਹ ਸਮਾਰਟਫੋਨ ਸਭ ਤੋਂ ਸਸਤਾ ਡਿਊਲ ਰੀਅਰ ਕੈਮਰਾ ਫੋਨ ਹੈ। ਕੰਪਨੀ ਨੇ ਇਸ ਦੇ 32ਜੀਬੀ ਅਤੇ 64ਜੀਬੀ ਦੋ ਵੈਰੀਐਂਟ ਲਾਂਚ ਕੀਤੇ ਹਨ।
- - - - - - - - - Advertisement - - - - - - - - -