ਹੁੰਡਾਈ ਦੀਆਂ ਕਾਰਾਂ ‘ਤੇ ਦੋ ਲੱਖ ਰੁਪਏ ਤਕ ਦਾ ਡਿਸਕਾਉਂਟ
Tucson ਦਾ ਫੇਸਲਿਫਟ ਵਰਜਨ ਭਾਰਤ ‘ਚ ਕਦੇ ਵੀ ਲੌਂਚ ਕੀਤਾ ਜਾ ਸਕਦਾ ਹੈ। ਕੰਪਨੀ ਇਸ ‘ਤੇ ਇੱਕ ਲੱਖ ਰੁਪਏ ਦਾ ਡਿਸਕਾਉਂਟ ਦੇ ਰਹੀ ਹੈ। ਇਸ ‘ਚ 75,000 ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ।
Download ABP Live App and Watch All Latest Videos
View In AppHyundai Elantra ਕਾਰ ‘ਤੇ ਕੰਪਨੀ ਸਭ ਤੋਂ ਜ਼ਿਆਦਾ ਡਿਸਕਾਉਂਟ ਦੇ ਰਹੀ ਹੈ। ਅਗਲੇ ਸਾਲ ਇਸ ਕਾਰ ਦਾ ਨਵਾਂ ਮਾਡਲ ਲੌਂਚ ਕੀਤਾ ਜਾਣਾ ਹੈ। ਇਸ ‘ਚ ਕੰਪਨੀ 1.25 ਲੱਖ ਰੁਪਏ ਦੇ ਡਿਸਕਾਉਂਟ ਦੇ ਨਾਲ 75,000 ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ।
ਜੇਕਰ ਗੱਲ Hyundai Verna ਦੀ ਕੀਤੀ ਜਾਵੇ ਤਾਂ ਇਸ ਸੈਗਮੈਂਟ ‘ਚ ਵਰਨਾ ਦੀ ਸੇਲ ਠੀਕ-ਠਾਕ ਹੋ ਰਹੀ ਹੈ। ਕੰਪਨੀ ਇਸ ਕਾਰ ‘ਤੇ ਜੁਲਾਈ ਮਹੀਨੇ ‘ਚ 40,000 ਰੁਪਏ ਤਕ ਦਾ ਡਿਸਕਾਉਂਟ ਦੇ ਰਹੀ ਹੈ। ਇਸ ‘ਚ 10,000 ਰੁਪਏ ਕਾਰਪੋਰੇਟ ਬੋਨਸ ਸ਼ਾਮਲ ਹੈ।
ਸਬ-4 ਮੀਟਰ ਸੇਡਾਨ Hyundai Xcent ‘ਤੇ ਇੱਕ ਲੱਖ ਰੁਪਏ ਤਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਕੁਝ ਸਮੇਂ ਬਾਅਦ ਇਸ ਕਾਰ ਦਾ ਫੇਸਲਿਫਟ ਵਰਜਨ ਵੀ ਲੌਂਚ ਕੀਤਾ ਜਾਣਾ ਹੈ।
Hyundai Elite i20 ਕੰਪਨੀ ਦੀ ਬੈਸਟ ਸੇਲਿੰਗ ਕਾਰ ਹੈ ਜਿਸ ਨੇ ਮਾਰੂਤੀ ਦੀ ਬਲੈਨੋ ਨੂੰ ਟੱਕਰ ਦਿੱਤੀ ਹੈ। ਇਸ ਪ੍ਰੀਮਾਅਮ ਹੈਚਬੈਕ ‘ਚ 25000 ਰੁਪਏ ਤਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ।
Hyundai Grand i10: ਸਵਿਫਟ ਤੇ ਫੋਰਡ ਫੀਗੋ ਨੂੰ ਟੱਕਰ ਦੇਣ ਵਾਲੀ ਹੁੰਡਾਈ ਗ੍ਰੈਂਡ ਆਈ10 ‘ਤੇ 95000 ਤਕ ਦਾ ਡਿਸਕਾਉਂਟ ਮਿਲ ਰਿਹਾ ਹੈ। ਇਸ ‘ਚ ਕੈਸ਼ਬੈਕ, ਐਕਸਚੇਂਜ ਆਫਰ ਦੇ ਨਾਲ 5000 ਰੁਪਏ ਦਾ ਕਾਰਪੋਰੇਟ ਆਫਰ ਸ਼ਾਮਲ ਹੈ।
Hyundai Santro ਹੁੰਡਾਈ ਦੀ ਸਭ ਤੋਂ ਕਫਾਇਤੀ ਕਾਰ ਹੈ। ਇਸ ਕਾਰ ‘ਤੇ ਚੱਲ ਰਹੇ ਡਿਸਕਾਉਂਟ ਦੀ ਗੱਲ ਕਰੀਏ ਤਾਂ ਕੰਪਨੀ ਸੈਂਟਰੋ ‘ਤੇ 40000 ਰੁਪਏ ਦਾ ਡਿਸਕਾਉਂਟ ਦੇ ਰਹੀ ਹੈ। ਇਸ ‘ਚ 15000 ਕੈਸ਼ਬੈਕ, 20000 ਐਕਸਚੇਂਜ ਬੌਨਸ ਤੋਂ ਇਲਾਵਾ 5000 ਰੁਪਏ ਤਕ ਕਾਰਪੋਰੇਟ ਬੋਨਸ ਵੀ ਸ਼ਾਮਲ ਹੈ।
ਸਾਊਥ ਕੋਰੀਅਨ ਕਾਰ ਨਿਰਮਾਤਾ ਕੰਪਨੀ ਹੁੰਡਾਈ ਭਾਰਤ ‘ਚ ਆਪਣੇ ਮਾਡਲ ਲਾਈਨ-ਅੱਪ ‘ਤੇ ਜੁਲਾਈ ਮਹੀਨੇ ‘ਚ 2 ਲੱਖ ਰੁਪਏ ਤਕ ਦਾ ਡਿਸਕਾਉਂਟ ਦੇ ਰਹੀ ਹੈ। ਇੰਨਾ ਹੀ ਨਹੀਂ ਇਸ ਵਿੱਚ ਕੰਪਨੀ ਵੱਲੋਂ ਦਿੱਤੇ ਜਾਣ ਵਾਲੀ ਇੱਕ ਲੱਖ ਰੁਪਏ ਤਕ ਦੀ ਸਕੀਮ ਵੀ ਸ਼ਾਮਲ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕੀ ਕਿਹੜੇ ਮਾਡਲਾਂ ‘ਤੇ ਡਿਸਕਾਉਂਟ ਮਿਲ ਰਿਹਾ ਹੈ।
- - - - - - - - - Advertisement - - - - - - - - -