ਜਿੰਮੀ ਸ਼ੇਰਗਿੱਲ ਬਣੇ 'ਐਸਪੀ ਚੌਹਾਨ', ਪੰਜਾਬੀ ਫਿਲਮ ਇੰਡਸਟਰੀ ਤੋਂ ਵੱਡੀ ਉਮੀਦ
ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਜਿੰਮੀ ਸ਼ੇਰਗਿੱਲ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਵਧੀਆ ਤਰੱਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਸ ਕਿਰਦਾਰ ਨੂੰ ਨਿਭਾਅ ਪਾਇਆ। ਮੈਂ ਉਮੀਦ ਕਰਦਾ ਹਾਂ ਕਿ ਇਹ ਇਹ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾਵੇਗੀ।
Download ABP Live App and Watch All Latest Videos
View In App'ਐਸਪੀ ਚੌਹਾਨ: ਦਿ ਸਟਰੱਗਲਿੰਗ ਮੈਨ' ਦਾ ਟ੍ਰੇਲਰ ਟੀ ਸੀਰੀਜ਼ ਲੇਬਲ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਇਹ ਫਿਲਮ 7 ਫਰਵਰੀ, 2019 ਨੂੰ ਰਿਲੀਜ਼ ਹੋਵੇਗੀ।
ਹਾਲ ਹੀ ਵਿੱਚ ਖ਼ਾਸ ਸਮਾਗਮ ਦੌਰਾਨ ਫਿਲਮ ਦਾ ਪੋਸਟਰ ਤੇ ਟ੍ਰੇਲਰ ਲਾਂਚ ਕੀਤਾ ਗਿਆ। ਲਾਂਚ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਬਾਲੀਵੁਡ ਗਾਇਕ ਸੋਨੂ ਨਿਗਮ ਤੇ ਪੰਜਾਬੀ ਗਾਇਕਾ ਮਿਸ ਪੂਜਾ ਨੇ ਵੀ ਸ਼ਿਰਕਤ ਕੀਤੀ।
ਫਿਲਮ ਸਬੰਧੀ ਗੱਲ ਕਰਦਿਆਂ ਨਿਰਦੇਸ਼ਕ ਮਨੋਜ ਕੇ ਝਾਅ ਨੇ ਕਿਹਾ ਕਿ ਜਦੋਂ ਉਹ ਫਿਲਮ ਬਣਾ ਰਹੇ ਸੀ, ਉਸ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਲੋਕ ਇੱਕ ਆਮ ਇਨਸਾਨ ਦੀ ਕਹਾਣੀ ਸੁਣਨ ’ਚ ਸ਼ਾਇਦ ਜ਼ਿਆਦਾ ਰੁਚੀ ਨਹੀਂ ਲੈਣਗੇ ਪਰ ਸਾਰੀ ਟੀਮ, ਅਦਾਕਾਰ, ਨਿਰਮਾਤਾ ਤੇ ਬਾਕੀ ਸਾਰੀ ਟੀਮ ਨੇ ਉਨ੍ਹਾਂ ਨੂੰ ਫਿਲਮ ਬਣਾਉਣ ਦਾ ਹੌਸਲਾ ਦਿੱਤਾ।
ਅਦਾਕਾਰ ਜਿੰਮੀ ਸ਼ੇਰਗਿੱਲ, ਯੁਵਿਕਾ ਚੌਧਰੀ ਤੇ ਯਸ਼ਪਾਲ ਸ਼ਰਮਾ ਇਸ ਫਿਲਮ ਵਿੱਚ ਮੁੱਖ ਕਿਰਦਾਰਾਂ ’ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਮਨੋਜ ਕੇ ਝਾਅ ਨੇ ਕੀਤਾ ਹੈ।
ਅਦਾਕਾਰ ਜਿੰਮੀ ਸ਼ੇਰਗਿੱਲ ਦੀ ਆਉਣ ਵਾਲੀ ਫਿਲਮ 'ਐਸਪੀ ਚੌਹਾਨ: ਦ ਸਟਰੱਗਲਿੰਗ ਮੈਨ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਬਾਇਓਪਿਕ ਫਿਲਮ ਕਿ ਐਸਪੀ ਚੌਹਾਨ ਦੀ ਜ਼ਿੰਦਗੀ ’ਤੇ ਆਧਾਰਤ ਹੈ।
- - - - - - - - - Advertisement - - - - - - - - -