'ਰਾਗਿਨੀ MMS' ਦੀ ਅਦਾਕਾਰਾ ਬਣੀ ਗ੍ਰੈਫਿਟੀ ਦੀ ਬ੍ਰੈਂਡ ਅੰਬੈਸਡਰ
ਹਾਲ ਹੀ 'ਚ ਉਸ ਨੇ ਸੁਪਰ 30 ਲਈ ਰਿਤਿਕ ਰੌਸ਼ਨ ਨਾਲ ਆਇਟਮ ਸੌਂਗ ਕੀਤਾ ਹੈ। ਉਸ ਨੇ ਕਿਹਾ ਕਿ ਮੈਂ 17 ਸਾਲ ਦੀ ਉਮਰ ਤੋਂ ਕੰਮ ਕਰ ਰਹੀ ਹਾਂ ਤੇ ਇਹ ਸਫਰ ਬੇਹੱਦ ਚੰਗਾ ਰਿਹਾ।
Download ABP Live App and Watch All Latest Videos
View In Appਕ੍ਰਿਸ਼ਮਾ ਨੂੰ ਜਦੋਂ ਕਰੀਅਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਕਈ ਪ੍ਰੋਜੈਕਟਾਂ 'ਤੇ ਕੰਮ ਜਾਰੀ ਹੈ।
ਕ੍ਰਿਸ਼ਮਾ ਨੇ ਕਿਹਾ ਕਿ ਉਹ ਗ੍ਰੈਫਿਟੀ ਦਾ ਹਿੱਸਾ ਬਣ ਕੇ ਕਾਫੀ ਖੁਸ਼ ਹੈ।
ਕ੍ਰਿਸ਼ਮਾ ਇਸ ਮੌਕੇ ਕਾਫੀ ਉਤਸ਼ਾਹਿਤ ਦਿਖਾਈ ਦਿੱਤੀ। ਕ੍ਰਿਸ਼ਮਾ ਨੇ ਕਿਹਾ ਕਿ ਅਜੋਕੇ ਸਮੇਂ ਲਗਜ਼ਰੀ ਜੀਵਨਸ਼ੈਲੀ ਦੇ ਚੱਲਦਿਆਂ ਘਰ ਦੇ ਨਾਲ-ਨਾਲ ਬਾਥਰੂਮ 'ਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ। ਗ੍ਰੈਫਿਟੀ ਦੇ ਪ੍ਰੋਡਕਟਸ ਕਾਫੀ ਵਧੀਆਂ ਤੇ ਪਹੁੰਚ 'ਚ ਹਨ।
ਵਿਨਯ ਨੇ ਕਿਹਾ ਕਿ 15 ਸਾਲਾਂ 'ਚ ਮੈਂ ਕਾਫੀ ਸਫਲਤਾ ਪ੍ਰਾਪਤ ਕੀਤੀ ਤੇ ਲੋਕਾਂ ਦਾ ਵਿਸ਼ਵਾਸ ਜਿੱਤਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕ੍ਰਿਸ਼ਮਾ ਨਾਲ ਕੰਪੇਨ ਵਗੈਰਾ ਨਾਲ ਇਸ ਸਫਰ ਨੂੰ ਅੱਗੇ ਵਧਾਵਾਂਗੇ।
ਵਿਨਯ ਜੈਨ ਨੇ ਕਿਹਾ ਕੰਪਨੀ ਦੀ 15ਵੀਂ ਵਰ੍ਹੇਗੰਢ ਮੌਕੇ ਅਸੀਂ ਅਦਾਕਾਰਾ ਕ੍ਰਿਸ਼ਮਾ ਨੂੰ ਆਪਣੀ ਅੰਬੈਸਡਰ ਬਣਾਇਆ ਹੈ ਤੇ ਹੁਣ ਤੇਜ਼ੀ ਨਾਲ ਅਸੀਂ ਗ੍ਰੈਫਿਟੀ ਦਾ ਪ੍ਰਚਾਰ ਸ਼ੁਰੂ ਕਰਾਂਗੇ।
'ਰਾਗਿਨੀ ਐਮਐਮਐਸ', 'ਪਿਆਰ ਕਾ ਪੰਚਨਾਮਾ' ਜਿਹੀਆਂ ਫਿਲਮਾਂ ਸਹਿਤ 'ਪਵਿੱਤਰ ਰਿਸ਼ਤਾ' ਤੇ ਕਈ ਸੀਰੀਅਲਾਂ 'ਚ ਅਦਾਕਾਰੀ ਨਾਲ ਦਰਸ਼ਕਾਂ 'ਚ ਮਸ਼ਹੂਰ ਹੋਈ ਅਦਾਕਾਰਾ ਕ੍ਰਿਸ਼ਮਾ ਸ਼ਰਮਾ ਨੂੰ ਗ੍ਰੈਫਿਟੀ ਦੀ ਬ੍ਰੈਂਡ ਅੰਬੈਸਡਰ ਬਣਾਇਆ ਹੈ। ਇਸ ਗੱਲ ਦੀ ਜਾਣਕਾਰੀ ਗ੍ਰੈਫਿਟੀ ਦੇ ਪ੍ਰਬੰਧ ਨਿਰਦੇਸ਼ਕ ਵਿਨਯ ਜੈਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
- - - - - - - - - Advertisement - - - - - - - - -