ਨਨਕਾਣਾ ਸਾਹਿਬ 'ਚ ਝੁੱਲੇ ਖ਼ਾਲਿਸਤਾਨੀ ਝੰਡੇ, ਭਾਰਤ ਦੇ ਇਤਰਾਜ਼ 'ਤੇ ਪਾਕਿਸਤਾਨ ਨੇ ਦਿੱਤਾ ਇਹ ਜਵਾਬ
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਭਾਰਤ ਤੋਂ ਆਏ ਸ਼ਰਧਾਲੂਆਂ ਨਾਲ ਨਾ ਮਿਲਣ ਦੇਣ 'ਤੇ ਵੀ ਭਾਰਤ ਨੇ ਇਤਰਾਜ਼ ਜਤਾਇਆ ਸੀ, ਪਰ ਇਸ ਦਾ ਕੋਈ ਹੱਲ ਨਹੀਂ ਨਿੱਕਲਿਆ।
Download ABP Live App and Watch All Latest Videos
View In Appਪਾਕਸਿਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿੱਚ ਗੁਰਦੁਆਰਿਆਂ ਦਾ ਪ੍ਰਬੰਧਨ ਸਿੱਖ ਖ਼ੁਦ ਸੰਭਾਲਦੇ ਹਨ ਅਤੇ ਸਰਕਾਰ ਉਨ੍ਹਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੀ।
ਪਰ ਪਾਕਿਸਤਾਨ ਨੇ ਇਸ ਸਬੰਧੀ ਕੋਈ ਕਾਰਵਾਈ ਕਰਨ ਤੋਂ ਸਾਫ਼ ਜਵਾਬ ਦੇ ਦਿੱਤਾ।
ਮਾਮਲਾ ਭਾਰਤ ਦੇ ਨੋਟਿਸ ਵਿੱਚ ਆਉਣ 'ਤੇ ਇਸ ਇਤਰਾਜ਼ ਪਾਕਿਸਤਾਨ ਕੋਲ ਭੇਜਿਆ ਗਿਆ।
ਇਸ ਮੌਕੇ ਭਾਰਤ ਤੋਂ ਤਕਰੀਬਨ 3800 ਸ਼ਰਧਾਲੂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਾਨਾਂ ਲਈ ਪਹੁੰਚੇ ਹੋਏ ਹਨ। ਪਰ ਉੱਥੇ ਖ਼ਾਲਿਸਤਾਨ ਤੇ ਰੈਫ਼ਰੰਡਮ 2020 ਪੱਖੀ ਝੰਡੇ ਤੇ ਪੋਸਟਰ ਆਦਿ ਲੱਗੇ ਪਾਏ ਗਏ।
ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ।
- - - - - - - - - Advertisement - - - - - - - - -