ਵਿਰਾਸਤ-ਏ-ਖਾਲਸਾ: ਕਿਲ੍ਹਾ ਤਾਰਾਗੜ੍ਹ ਸਾਹਿਬ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਇਤਿਹਾਸ
ਉਚਾਈ 'ਤੇ ਪਹੁੰਚ ਕੇ ਜਦੋਂ ਆਸ ਪਾਸ ਨਜ਼ਰ ਮਾਰਦੇ ਹਾਂ ਤਾਂ ਬਹੁਤ ਹੀ ਰਮਣੀਕ ਤੇ ਅੱਖਾਂ ਨੂੰ ਮੋਹ ਲੈਣ ਵਾਲਾ ਦ੍ਰਿਸ਼ ਵੇਖਣ ਨੂੰ ਮਿਲਦਾ ਹੈ।
ਇਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੇ ਉਦਮ ਸਦਕਾ ਇਹ ਮਹਾਨ ਤੱਪ ਅਸਥਾਨ ਪ੍ਰਗਟ ਹੋਇਆ। ਅੱਜਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਹਾਨ ਅਸਥਾਨ ਦਾ ਪ੍ਰਬੰਧ ਸੰਭਾਲ ਰਹੀ ਹੈ।
ਕਿਲ੍ਹਾ ਤਾਰਾਗੜ੍ਹ ਦੇ ਸਥਾਨ 'ਤੇ 19ਵੀਂ ਸਦੀ ਦੇ ਸ਼ੁਰੂਆਤ ਤੱਕ ਕੋਈ ਅਸਥਾਨ ਮੌਜੂਦ ਨਹੀਂ ਸੀ। ਕਿਹਾ ਜਾਂਦਾ ਹੈ ਕਿ ਇੱਥੇ ਸਿਰਫ ਇੱਕ ਬਉਲੀ ਸੀ।
ਇਨ੍ਹਾਂ ਬ੍ਰਹਮ ਗਿਆਨੀ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਲਈ ਦਸਵੇਂ ਪਾਤਸ਼ਾਹ ਖੁਦ ਇਸ ਮਹਾਨ ਅਸਥਾਨ 'ਤੇ ਆਇਆ ਕਰਦੇ ਸਨ।
ਇਕਾਂਤ ਤੇ ਰਮਣੀਕ ਹੋਣ ਕਾਰਨ ਇਸ ਪਾਵਨ ਅਸਥਾਨ 'ਤੇ 500 ਬ੍ਰਹਮਗਿਆਨੀ ਸਿੰਘਾਂ ਨੇ ਤਪ ਕੀਤਾ। ਇਨ੍ਹਾਂ ਵਿੱਚ ਭਾਈ ਘਨਈਆ ਜੀ ਵੀ ਸ਼ਾਮਲ ਸਨ।
ਕਿਲ੍ਹਾ ਤਾਰਾਗੜ੍ਹ ਦੀਆਂ ਕੰਧਾਂ 'ਤੇ ਚੜ੍ਹ ਕੋਟ ਕਹਿਲੂਰ 'ਤੇ ਨਜ਼ਰ ਰੱਖੀ ਜਾ ਸਕਦੀ ਸੀ। ਸੰਨ 1700 ਵਿੱਚ ਅਨੰਦਪੁਰ ਸਾਹਿਬ 'ਤੇ ਹੋਏ ਹਮਲੇ ਦੌਰਾਨ ਸਭ ਤੋਂ ਪਹਿਲਾ ਹਮਲਾ ਇਸੇ ਕਿਲ੍ਹੇ 'ਤੇ ਹੋਇਆ। ਇੱਕ ਪਹਿਰ ਦੀ ਲੜਾਈ ਤੋਂ ਬਾਅਦ ਅਜਮੇਰ ਚੰਦ ਮੈਦਾਨ ਛੱਡ ਕੇ ਭੱਜ ਗਿਆ।
ਉੱਚੀ ਪਹਾੜੀ 'ਤੇ ਸਥਿਤ ਇਸ ਮਹਾਨ ਅਸਥਾਨ 'ਤੇ ਪਹਿਲੀ ਨਜ਼ਰੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਵਿਸ਼ਾਲ ਕਿਲੇ ਦੀ ਘੇਰਾਬੰਦੀ ਹੋਈ ਹੋਵੇ। ਇਤਿਹਾਸ ਮੁਤਾਬਕ ਦਸਮ ਪਾਤਸ਼ਾਹ ਵੱਲੋਂ ਇਸ ਕਿਲ੍ਹੇ ਨੂੰ ਬਣਾਉਣ ਦਾ ਉਦੇਸ਼ ਬਿਲਾਸਪੁਰ ਰਿਆਸਤ ਵੱਲੋਂ ਹੋਣ ਵਾਲੇ ਹਮਲਿਆ ਨੂੰ ਰੋਕਣਾ ਸੀ।
ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਿਜ ਪੰਜ ਕਿਲੋਮੀਟਰ ਦੀ ਦੂਰੀ 'ਤੇ ਪਹਾੜਾਂ ਵਿੱਚ ਵੱਸੇ ਪਿੰਡ ਤਾਰਾਪੁਰ ਵਿਖੇ ਕਿਲ੍ਹਾ ਤਾਰਾਗੜ੍ਹ ਸਾਹਿਬ ਸਥਿਤ ਹੈ। ਇਹ ਉਹ ਪਾਵਨ ਅਸਥਾਨ ਹੈ ਜਿਸ ਨੂੰ ਅਨੇਕਾਂ ਹੀ ਰੱਬੀ ਰੂਹਾਂ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਭਗਤੀ ਦੇ ਨਾਲ ਨਾਲ ਸ਼ਕਤੀ ਵੀ ਵਰਤੀ ਗਈ।