ਇਹ ਹਨ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ 10 ਕਾਰਾਂ, ਇਕੱਲੀ ਮਾਰੂਤੀ ਦੇ 8 ਮਾਡਲ
ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਟੌਪ 10 ਕਾਰਾਂ ਦੀ ਲਿਸਟ ਵੇਖੀਏ ਤਾਂ ਇਨ੍ਹਾਂ ਵਿੱਚੋਂ 8 ਕਾਰਾਂ ਮਾਰੂਤੀ ਸੁਜ਼ੁਕੀ ਦੀਆਂ ਹੀ ਹਨ। ਛੇਵੇਂ ਸਥਾਨ 'ਤੇ ਹੁੰਡਾਈ ਦੀ ਗ੍ਰਾਂਡ ਆਈ10 9,403 ਯੂਨਿਟਸ ਨਾਲ ਤੇ ਸੱਤਵੇਂ ਸਥਾਨ 'ਤੇ ਹੁੰਡਾਈ ਵੈਨਿਊ 9,342 ਯੂਨਿਟਸ ਨਾਲ ਮੌਜੂਦ ਹੈ। ਹਾਲਾਂਕਿ ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਖ਼ਾਸ ਗੱਲ ਇਹ ਹੈ ਕਿ ਹੁੰਡਾਈ ਵੈਨਿਊ ਨੇ ਮਾਰੂਤੀ ਬ੍ਰੇਜ਼ਾ ਨੂੰ ਸਭ ਤੋਂ ਜ਼ਿਆਦਾ ਵਿਕਣ ਵਾਲੀ ਕੰਪੈਕਟ ਐਸਯੂਵੀ ਸੈਗਮੈਂਟ ਵਿੱਚ ਪਛਾੜ ਦਿੱਤਾ ਹੈ।
Download ABP Live App and Watch All Latest Videos
View In Appਦੂਜੇ ਥਾਂ 'ਤੇ 12,444 ਯੂਨਿਟਸ ਨਾਲ ਮਾਰੂਤੀ ਸਵਿਫਟ ਮੌਜੂਦ ਹੈ। ਇਹ ਹੈਚਬੈਕ ਪੈਟਰੋਲ ਤੇ ਡੀਜ਼ਲ ਦੋਵਾਂ ਇੰਜਣ ਵਿਕਲਪ ਨਾਲ ਆਉਂਦੀ ਹੈ। ਤੀਜੇ ਥਾਂ 'ਤੇ ਵੈਗਨਆਰ ਹੈ ਜੋ ਭਾਰਤੀ ਪਰਿਵਾਰ ਦੀ ਸਭ ਤੋਂ ਪਸੰਦੀਦਾ ਕਾਰ ਮੰਨੀ ਜਾਂਦੀ ਹੈ। ਚੌਥੇ ਥਾਂ 'ਤੇ ਮਾਰੂਤੀ ਸੁਜ਼ੁਕੀ ਦੀ ਪ੍ਰੀਮੀਅਮ ਹੈਚਬੈਕ ਬਲੇਨੋ ਮੌਜੂਦ ਹੈ। ਅਗਸਤ ਮਹੀਨੇ ਇਸ ਦੀਆਂ 11,067 ਕਾਰਾਂ ਦੀ ਵਿਕਰੀ ਹੋਈ ਹੈ। ਪੰਜਵੇਂ ਸਥਾਨ 'ਤੇ ਮਾਰੂਤੀ ਦੀ ਆਲਟੋ ਦੇ 10,123 ਯੂਨਿਟਸ ਵਿਕੇ।
ਅਗਸਤ ਮਹੀਨੇ ਵਿੱਚ ਅੱਠਵੇਂ ਸਥਾਨ 'ਤੇ ਮਾਰੂਤੀ ਈਕੋ 8,658 ਯੂਨਿਟਸ ਨਾਲ ਮੌਜੂਦ ਹੈ। 9ਵੇਂ ਸਥਾਨ 'ਤੇ ਮਾਰੂਤੀ ਅਰਟਿਗਾ 8,391 ਯੂਨਿਟਸ ਨਾਲ ਤੇ ਮਾਰੂਤੀ ਬ੍ਰੇਜ਼ਾ 7,109 ਯੂਨਿਟਸ ਨਾਲ 10ਵੇਂ ਸਥਾਨ 'ਤੇ ਮੌਜੂਦ ਹੈ।
ਅਗਸਤ ਮਹੀਨੇ ਵਿੱਚ ਪਹਿਲੇ ਸਥਾਨ 'ਤੇ ਮਾਰੂਤੀ ਡਿਜ਼ਾਇਰ, ਦੂਜੇ ਥਾਂ 'ਤੇ ਸਵਿਫਟ, ਤੀਜੇ 'ਤੇ ਵੈਗਨਆਰ, ਚੌਥੇ 'ਤੇ ਬਲੇਨੋ ਤੇ ਫਿਰ ਆਲਟੋ ਮੌਜੂਦ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਮਾਰੂਤੀ ਨੇ ਅਗਸਤ ਮਹੀਨੇ ਵਿੱਚ ਡਿਜ਼ਾਇਰ ਦੀਆਂ 13,274 ਕਾਰਾਂ ਵੇਚੀਆਂ, ਜੋ ਪਿਛਲੇ ਸਾਲ ਦੇ ਅੰਕੜਿਆਂ ਤੋਂ ਕਾਫੀ ਘੱਟ ਹੈ।
ਆਟੋਮੋਬਾਈਲ ਇੰਡਸਟਰੀ ਇਨ੍ਹੀਂ ਦਿਨੀਂ ਆਪਣੇ ਸਭ ਤੋਂ ਮਾੜੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ। ਇਸ ਦੇ ਬਾਵਜੂਦ ਅਜੇ ਵੀ ਕੁਝ ਕਾਰ ਨਿਰਮਾਤਾ ਕੰਪਨੀਆਂ ਹਨ ਜੋ ਵਿਕਰੀ ਦੇ ਮਾਮਲੇ 'ਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਇਨ੍ਹਾਂ ਵਿੱਚ ਮਾਰੂਤੀ ਸੁਜ਼ੂਕੀ ਤੋਂ ਇਲਾਵਾ ਹੋਰ ਕੋਈ ਨਹੀਂ। ਅਗਸਤ 2019 ਵਿੱਚ ਜੇ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਦੀ ਲਿਸਟ ਵੇਖੀਏ ਤਾਂ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਟੌਪ 10 ਕਾਰਾਂ ਦੀ ਲਿਸਟ ਵਿੱਚ ਮਾਰੂਤੀ ਸੁਜ਼ੂਕੀ ਦਾ ਦਬਦਬਾ ਸਭ ਤੋਂ ਉੱਪਰ ਹੈ। ਜੇ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਟੌਪ 5 ਕਾਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਸਿਰਫ ਤੇ ਸਿਰਫ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਹੀ ਸ਼ਾਮਲ ਹਨ।
- - - - - - - - - Advertisement - - - - - - - - -