ਮਿਲੋ ਆਸਟ੍ਰੇਲੀਆ ਦੀ ਪਹਿਲੀ ਫ਼ੈਸ਼ਨ ਬਲਾਗਰ ਅੰਮ੍ਰਿਤਧਾਰੀ ਕਰਨ ਕੌਰ ਨਾਲ
Download ABP Live App and Watch All Latest Videos
View In Appਕਰਨ ਨੇ ਦੱਸਿਆ ਕਿ ਉਹ ਆਪ ਸਿੱਖ ਹੈ ਅਤੇ ਜਦ ਉਸ ਨੇ ਸ਼ੁਰੂ-ਸ਼ੁਰੂ ਵਿਚ ਦਸਤਾਰ ਸਜਾਉਣੀ ਸ਼ੁਰੂ ਕੀਤੀ ਸੀ, ਉਸ ਸਮੇਂ ਤੋਂ ਉਸ ਨੂੰ ਸਮਝ ਨਹੀਂ ਲੱਗਦੀ ਸੀ ਕਿ ਉਹ ਆਪਣਾ ਪਹਿਰਾਵਾ ਧਰਮ ਅਤੇ ਫ਼ੈਸ਼ਨ ਦੇ ਹਿਸਾਬ ਨਾਲ ਕਿਵੇਂ ਸਜਾਵੇ।
ਉਸ ਨੇ ਕਿਹਾ ਕਿ ਲੋਕਾਂ ਨੂੰ ਉਸ ਦਾ ਤਰੀਕਾ ਪਸੰਦ ਆ ਰਿਹਾ ਹੈ ਅਤੇ ਉਸ ਦੇ ਬਲਾਗ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ।
ਕਰਨ ਦੀ ਉਮਰ ਅਜੇ 22 ਸਾਲ ਹੀ ਹੈ ਅਤੇ ਉਹ ਫ਼ੈਸ਼ਨ ਬਲਾਗਰ ਬਣ ਚੁੱਕੀ ਹੈ। ਇਹ ਆਸਟ੍ਰੇਲੀਆ ਦੀ ਪਹਿਲੀ ਫ਼ੈਸ਼ਨ ਬਲਾਗਰ ਹੈ ਜੋ ਆਪ ਅੰਮ੍ਰਿਤਧਾਰੀ ਹੈ।
ਸਿਡਨੀ: ਸਾਡੇ 'ਚੋਂ ਬਹੁਤ ਸਾਰਿਆਂ ਦੀ ਸੋਚ ਹੋਵੇਗੀ ਕਿ ਫ਼ੈਸ਼ਨ ਅਤੇ ਧਰਮ ਨਾਲ-ਨਾਲ ਨਹੀਂ ਚੱਲ ਸਕਦੇ ਪਰ ਇਸ ਗੱਲ ਨੂੰ ਝੂਠ ਸਾਬਤ ਕੀਤਾ ਹੈ ਕਰਨ ਕੌਰ ਨਾਂ ਦੀ ਭਾਰਤੀ ਮੂਲ ਦੀ ਕੁੜੀ ਨੇ ਜੋ ਕਿ ਆਸਟ੍ਰੇਲੀਆ ਦੀ ਜੰਮ-ਪਲ ਹੈ।
ਉਹ ਦਸਤਾਰ ਬੰਨ੍ਹਣ ਵਾਲੀਆਂ ਕੁੜੀਆਂ ਲਈ ਉਦਾਹਰਨ ਬਣੀ ਹੈ। ਕਰਨ ਦੇ ਮਾਂ-ਬਾਪ ਭਾਰਤੀ ਹਨ ਅਤੇ ਕਰਨ ਸਿਡਨੀ ਦੀ ਜੰਮ-ਪਲ ਹੈ।
- - - - - - - - - Advertisement - - - - - - - - -