ਭਾਰਤ ‘ਚ ਲੌਂਚ ਹੋਈ SUV ਐਮਜੀ ਹੈਕਟਰ, ਜਾਣੋ ਕਾਰ ਦੀ ਕੀਮਤ ਤੇ ਫੀਚਰਸ
Download ABP Live App and Watch All Latest Videos
View In Appਐਲਾਈਡੀ ਹੈਡਲਾਈਟਸ ਨਾਲ ਇੱਕ ਰਿਮੋਟ ਦਿੱਤਾ ਗਿਆ ਹੈ ਜਿਸ ਨਾਲ ਸਕਰੀਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦਾ ਕੈਬਿਨ ਕਾਫੀ ਪ੍ਰੀਮੀਅਮ ਦਿਖਦਾ ਹੈ ਤੇ ਇਸ ‘ਚ ਕਰੂਜ਼ ਕੰਟਰੋਲ, ਐਡਜਸਟੇਬਲ ਸੀਟਸ ਨਾਲ 360 ਡਿਗਰੀ ਕੈਮਰਾ ਵੀ ਦਿੱਤਾ ਗਿਆ ਹੈ।
MG Hector ਚਾਰ ਵੈਰੀਅੰਟ ‘ਚ ਆਵੇਗੀ ਜਿਸ ‘ਚ ਸਟਾਈਲ, ਸੁਪਰ, ਸਮਾਰਟ ਤੇ ਸ਼ਾਰਪ ਮਾਡਲ ਸ਼ਾਮਲ ਹਨ।
ਸੈਫਟੀ ਵਜੋਂ ਇਸ ‘ਚ ਫਰੰਟ ਤੇ ਰਿਅਰ ਡਿਸਕ ਬ੍ਰੇਕ, ਟ੍ਰੈਕਸ਼ਨ ਕੰਟਰੋਲ, ਹਿਲ ਹੋਲਡ ਕੰਟ੍ਰੋਲ ਤੇ ਵਹੀਕਲ ਸਟੈਬਿਲਟੀ ਮੈਨੇਜਮੈਂਟ ਦਿੱਤਾ ਗਿਆ ਹੈ।
ਹੈਕਟਰ ‘ਚ 10.4 ਇੰਚ ਦੀ ਟਚ ਸਕਰੀਨ ਦਿੱਤੀ ਗਈ ਹੈ। ਇਸ ‘ਚ ਸਨਰੂਫ ਵੀ ਹੈ ਤੇ ਮੂਡ ਲਾਈਟਿੰਗ ਜਿਹੇ ਫੀਚਰਸ ਵੀ ਦਿੱਤੇ ਗਏ ਹਨ।
ਇਸ ਦੇ ਕੰਪਲੀਟ ਇੰਟੀਗ੍ਰੇਟਿਡ ਸਲਿਊਸ਼ਨ ਹੈ ਜਿਸ ‘ਚ ਸਾਫਟਵੇਅਰ, ਹਾਰਡਵੇਅਰਸ, ਕਨੈਕਟੀਵਿਟੀ, ਸਰਵਿਸ ਤੇ ਐਪਸ ਸ਼ਾਮਲ ਹਨ।
ਇਹ ਇੱਕ ਕਨੈਕਟਿਡ ਕਾਰ ਹੈ ਜਿਸ ‘ਚ ਕਈ ਕਨੈਕਟੀਵਿਟੀ ਫੀਚਰਸ ਦਿੱਤੇ ਗਏ ਹਨ। ਇਸ ‘ਚ ਆਈ ਸਮਾਰਟ ਨੈਕਸਟ ਜਨਰੇਸ਼ਨ ਸਿਸਟਮ ਦਿੱਤਾ ਗਿਆ ਹੈ।
MG Hector ਨੇ ਭਾਰਤ ‘ਚ ਫਿਲਹਾਲ 5 ਸੀਟਰ ਮਾਡਲ ਲੌਂਚ ਕੀਤਾ ਹੈ। ਅਪਰੈਲ 2020 ਤੋਂ ਬੀਐਸ6 ਐਮੀਸ਼ਨ ਨਾਰਮ ‘ਚ ਕੰਪਨੀ 7 ਸੀਟਰ ਮਾਡਲ ਲੌਂਚ ਕਰੇਗੀ।
ਕੰਪਨੀ ਦਾ ਕਹਿਣਾ ਹੈ ਕਿ ਪੰਜ ਸਾਲ ਤਕ ਅਨਲਿਮਟਿਡ ਕਿਲੋਮੀਟਰ ‘ਤੇ ਵਾਰੰਟੀ ਦਿੱਤੀ ਜਾਵੇਗੀ ਜਿਸ ਦੀਆਂ ਕੁਝ ਸ਼ਰਤਾਂ ਵੀ ਹਨ।
MG ਮੋਟਰਸ ਨੇ MG Hector SUV ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 12.18 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਹੈ। ਇਸ ਦੀ ਕੀਮਤ ‘introductory’ ਹੈ ਜਿਸ ‘ਚ ਕੰਪਨੀ ਕੁਝ ਸਮੇਂ ਬਾਅਦ ਇਜ਼ਾਫਾ ਕਰ ਸਕਦੀ ਹੈ।
- - - - - - - - - Advertisement - - - - - - - - -