ਰੇਲ ਹਾਦਸੇ 'ਚ 3 ਔਰਤਾਂ ਦੀ ਮੌਤ ਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ
ਜ਼ਖ਼ਮੀ ਵਿਅਕਤੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਖੇਤਰੀ ਰੇਲ ਗੱਡੀ ਕ੍ਰਿਮੋਨਾ ਸ਼ਹਿਰ ਤੋਂ ਇਟਲੀ ਦੀ ਆਰਥਿਕ ਰਾਜਧਾਨੀ ਦੇ ਸੈਂਟਰ ਵੱਲ ਜਾ ਰਹੀ ਸੀ।
Download ABP Live App and Watch All Latest Videos
View In Appਉਨ੍ਹਾਂ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਸਬੰਧਿਤ ਵਿਭਾਗ ਬਹੁਤ ਬਾਰੀਕੀ ਨਾਲ ਜਾਂਚ ਵਿਚ ਲੱਗਾ ਹੋਇਆ ਹੈ | ਹਾਸਦੇ ਤੋਂ 2 ਘੰਟੇ ਬਾਅਦ ਬਚਾਅ ਦਲ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ।
ਉਨ੍ਹਾਂ ਦੱਸਿਆ ਕਿ ਪਟੜੀ ਦੇ ਜੋੜ ਢਿੱਲਾ ਹੋਣ ਕਾਰਨ ਰੇਲ ਗੱਡੀ ਪਟੜੀ ਤੋਂ ਹੇਠਾਂ ਉੱਤਰ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਕ੍ਰਿਸਟਿਨਾ ਕੋਰਬਿੱਟਾ ਨਾਂਅ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ 7 ਵਜੇ ਦੇ ਕਰੀਬ ਸੈਗਰੇਟ ਦੇ ਮਿਲਾਨ ਉੱਪ ਨਗਰ ਦੇ ਨੇੜੇ ਵਾਪਰਿਆ।
ਐਮਰਜੈਂਸੀ ਸਰਵਿਸ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਜ਼ਖ਼ਮੀਆਂ 'ਚੋਂ 10 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ ਤੇ 100 ਤੋਂ ਵੱਧ ਹੋਰ ਵਿਕਅਤੀਆਂ ਨੂੰ ਹਲਕੀਆਂ ਸੱਟਾ ਲੱਗੀਆਂ ਹਨ।
ਮਿਲਾਨ- ਇਟਲੀ ਦੇ ਉੱਤਰੀ 'ਚ ਸਥਿਤ ਸ਼ਹਿਰ ਮਿਲਾਨ ਨੇੜੇ ਇਕ ਰੇਲ ਹਾਦਸੇ 'ਚ 3 ਔਰਤਾਂ ਦੀ ਮੌਤ ਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋਏ ਹਨ।
- - - - - - - - - Advertisement - - - - - - - - -