ਸਿੱਖ ਕੌਮ ਦਾ ਸ਼ਾਨਾਮਤਾ ਇਤਿਹਾਸ ਸਾਂਭੀ ਬੈਠਾ ਪਿੰਡ ਮੋਹੀਵਾਲ, ਵੇਖੋ ਤਸਵੀਰਾਂ
Download ABP Live App and Watch All Latest Videos
View In Appਅੱਜ ਵੀ ਇਸ ਇਤਿਹਾਸਕ ਅਸਥਾਨ ਤੇ ਉਹ ਮਸ਼ਕ ਮੌਜੂਦ ਹੈ ਜਿਸ ਨਾਲ ਭਾਈ ਘਨਈਆਂ ਜੀ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਨਾਲ ਨਾਲ ਮੁਗਲਾ ਨੂੰ ਵੀ ਜਲ ਛਕਾਇਆ ਕਰਦੇ ਸਨ।
ਤੇ ਐਸਾ ਪਰਉਪਕਾਰੀ ਗੁਰੂ ਵੀ ਕਿਧਰੇ ਨਹੀਂ ਮਿਲਦਾ ਜਿਨਾ ਭਾਈ ਘਨਈਆ ਜੀ ਦੀ ਸੇਵਾ ਤੋਂ ਪ੍ਰਸਨ ਹੋਕੇ ਮਲਮ ਪੱਟੀ ਦੀ ਬਖ਼ਸ਼ਿਸ਼ ਕਰਕੇ ਕਿਹਾ ਹੋਵੇ ਕਿ ਇਕੱਲਾ ਪਾਣੀ ਹੀ ਨਹੀਂ ਤੁਸੀਂ ਮਲਮ ਪੱਟੀ ਵੀ ਕਰਨੀ ਹੈ।
ਦੁਨੀਆ ਦੇ ਇਤਿਹਾਸ ਵਿੱਚ ਐਸੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਕਿ ਆਪਣੇ ਤੇ ਚੜ ਕੇ ਆਉਣ ਵਾਲੇ ਵੈਰੀ ਨੂੰ ਵੀ ਕਿਸੇ ਨੇ ਗੁਰੂ ਦਾ ਰੂਪ ਜਾਣ ਕੇ ਪਾਣੀ ਪਿਆਇਆ ਹੋਵੇ।
ਅੱਜ ਵੀ ਉਹਨਾਂ ਦਾ ਪੁਰਾਤਨ ਕਮਰਾ ਤੇ ਪੁਰਾਤਨ ਬਉਲੀਆਂ ਉਸੇ ਤਰਾਂ ਮੌਜੂਦ ਹਨ। ਜਿੱਥੋਂ ਭਾਈ ਸਾਹਿਬ ਜੰਗ ਦੇ ਮੈਦਾਨ ਲਈ ਪਾਣੀ ਲੈ ਕੇ ਜਾਂਦੇ ਸਨ।
ਇਥੇ ਉਹ ਪਾਵਨ ਅਸਥਾਨ ਮੌਜੂਦ ਹੈ ਜਿੱਥੇ ਸੇਵਾ ਦੇ ਪੁੰਜ ਭਾਈ ਘਨਈਆ ਜੀ ਆਪਣਾ ਨਿਵਾਸ ਕਰਦੇ ਸਨ।
ਜਿੱਥੇ ਉਹ ਇਤਿਹਾਸਕ ਅਸਥਾਨ ਮੌਜੂਦ ਹੈ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ 'ਚ ਹੋਰ ਕਿਧਰੇ ਨਹੀਂ ਮਿਲਦੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਿਜ 5 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਇਹ ਪਿੰਡ ਸਿੱਖ ਕੌਮ ਦਾ ਸ਼ਾਨਾਮਤਾ ਇਤਿਹਾਸ ਸਾਂਭੀ ਬੈਠਾ ਹੈ।
ਅਨੰਦਪੁਰ ਸਾਹਿਬ: ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਵੱਸਿਆ ਪਿੰਡ ਮੋਹੀਵਾਲ।
- - - - - - - - - Advertisement - - - - - - - - -