ਸੈਮੀਫਾਈਨਲ 'ਚ ਮਰੇ ਤੋਂ ਹਾਰਿਆ ਬਰਡਿਕ
ਬ੍ਰਿਟੇਨ ਦੇ ਐਂਡੀ ਮਰੇ ਨੇ ਟਾਮਸ ਬਰਡਿਕ ਨੂੰ ਹਰਾ ਕੇ ਵਿੰਬੈਲਡਨ ਗ੍ਰੈਂਡ ਸਲੈਮ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਮਰੇ ਨੇ ਸੈਮੀਫਾਈਨਲ 'ਚ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ।
Download ABP Live App and Watch All Latest Videos
View In Appਐਂਡੀ ਮਰੇ ਨੇ ਬਰਡਿਕ ਨੂੰ ਸਿਧੇ ਸੈਟਾਂ 'ਚ 6-3, 6-3, 6-3 ਦੇ ਫਰਕ ਨਾਲ ਹਰਾਇਆ। ਮਰੇ ਨੂੰ ਆਪਣਾ ਮੈਚ ਜਿੱਤਣ 'ਚ 2 ਘੰਟੇ ਤੋਂ ਵੀ ਘੱਟ ਦਾ ਸਮਾਂ ਲੱਗਾ।
ਬਰਡਿਕ ਆਪਣੇ ਪਾਵਰਫੁਲ ਖੇਡ ਲਈ ਜਾਣੇ ਜਾਂਦੇ ਹਨ ਪਰ ਸੈਮੀਫਾਈਨਲ 'ਚ ਬਰਡਿਕ ਨੇ ਕਈ ਗਲਤੀਆਂ ਕੀਤੀਆਂ ਜਿਸਦੀ ਭਰਪਾਈ ਇਸ ਖਿਡਾਰੀ ਨੂੰ ਹਾਰ ਨਾਲ ਕਰਨੀ ਪਈ।
ਇਸ ਮੈਚ ਤੋਂ ਪਹਿਲਾਂ ਮਰੇ ਅਤੇ ਬਰਡਿਕ ਵਿਚਾਲੇ ਇਸੇ ਸਾਲ ਕੁਲ 4 ਮੈਚ ਖੇਡੇ ਗਏ ਸਨ ਜਿਸ 'ਚ ਹਰ ਮੌਕੇ ਮਰੇ ਹੀ ਜੇਤੂ ਰਹੇ ਸਨ।
ਐਂਡੀ ਮਰੇ ਸਾਲ 2013 'ਚ ਵੀ ਵਿੰਬੈਲਡਨ ਗ੍ਰੈਂਡ ਸਲੈਮ ਜਿੱਤ ਚੁੱਕੇ ਹਨ ਅਤੇ ਹੁਣ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਮਰੇ ਵਿੰਬੈਲਡਨ ਖਿਤਾਬ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰਨਗੇ।
ਮਰੇ ਨੇ ਬ੍ਰਿਟਿਸ਼ ਟੈਨਿਸ 'ਚ ਵੀ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਮਰੇ ਹੁਣ ਕੁਲ 11 ਗ੍ਰੈਂਡ ਸਲੈਮ ਫਾਈਨਲ ਖੇਡਣ ਵਾਲੇ ਬ੍ਰਿਟੇਨ ਦੇ ਪਹਿਲੇ ਖਿਡਾਰੀ ਬਣ ਗਏ ਹਨ।
- - - - - - - - - Advertisement - - - - - - - - -