ਜਰਮਨੀ 'ਚ ਖ਼ਤਰਨਾਕ ਤੂਫ਼ਾਨ ਨਾਲ 9 ਲੋਕਾਂ ਜੀ ਮੌਤ
Download ABP Live App and Watch All Latest Videos
View In Appਬੈਲਜੀਅਮ 'ਚ ਕਾਰ ਉਪਰ ਦਰੱਖਤ ਡਿੱਗਣ ਨਾਲ ਔਰਤ ਡਰਾਈਵਰ ਦੀ ਮੌਤ ਹੋ ਗਈ।
ਜਰਮਨੀ 'ਚ ਰੇਲਵੇ ਸਟੇਸ਼ਨਾਂ 'ਤੇ ਫਸੇ ਯਾਤਰੀਆਂ ਨੂੰ ਸਰਕਾਰੀ ਖ਼ਰਚ 'ਤੇ ਹੋਟਲਾਂ 'ਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ।
ਤੂਫ਼ਾਨ ਕਾਰਨ ਐਮਸਟਰਡਮ ਦੇ ਸ਼ਿਫਾਲ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਕੁਝ ਸਮੇਂ ਲਈ ਰੋਕ ਦਿੱਤੀਆਂ ਗਈਆਂ ਅਤੇ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਕਈ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਕ ਸੈਲਾਨੀ ਉਪਰ ਅਚਾਨਕ ਇਕ ਵੱਡਾ ਦਰੱਖਤ ਡਿੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੀਦਰਲੈਂਡਸ 'ਚ ਤੂਫ਼ਾਨ ਨੂੰ ਲੈ ਕੇ ਮੌਸਮ ਵਿਭਾਗ ਨੇ ਸਰਬਉੱਚ ਤਰਜੀਹ ਵਾਲਾ ਰੈੱਡ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਜਰਮਨੀ 'ਚ 2007 ਪਿੱਛੋਂ ਦਾ ਇਹ ਸਭ ਤੋਂ ਭਿਆਨਕ ਤੂਫ਼ਾਨ ਸੀ। ਇਕੱਲੇ ਜਰਮਨੀ 'ਚ ਹੀ ਇਸ ਕਾਰਨ ਛੇ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚ ਦੋ ਫਾਇਰ ਬਿ੍ਰਗੇਡ ਦਸਤੇ ਦੇ ਕਰਮਚਾਰੀ ਅਤੇ ਦੋ ਟਰੱਕ ਡਰਾਈਵਰ ਸ਼ਾਮਿਲ ਹਨ।
ਜਰਮਨੀ 'ਚ ਤਾਂ ਇਕ ਦਿਨ ਲਈ ਲੰਬੀ ਦੂਰੀ ਦੀਆਂ ਰੇਲ ਸੇਵਾਵਾਂ ਬੰਦ ਕਰਨੀਆਂ ਪਈਆਂ। ਜਰਮਨੀ, ਲੀਦਰਲੈਂਡਸ ਅਤੇ ਬੈਲਜੀਅਮ ਦੇ ਕਈ ਇਲਾਕਿਆਂ 'ਚ 140 ਤੋਂ 203 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਤੂਫ਼ਾਨੀ ਹਵਾਵਾਂ ਕਾਰਨ ਘਰਾਂ ਦੀਆਂ ਛੱਤਾਂ ਉੱਡ ਗਈਆਂ।
ਬਰਲਿਨ : ਫ੍ਰੈਡਰਿਕ ਤੂਫ਼ਾਨ ਨੇ ਵੀਰਵਾਰ ਨੂੰ ਯੂਰਪ ਦੇ ਕਈ ਦੇਸ਼ਾਂ 'ਚ ਕਾਫ਼ੀ ਤਬਾਹੀ ਮਚਾਈ। ਇਸ ਦੀ ਲਪੇਟ 'ਚ ਆ ਕੇ ਨੌਂ ਲੋਕਾਂ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਰੇਲ ਅਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।
- - - - - - - - - Advertisement - - - - - - - - -