ਨਿਸ਼ਾਨ ਦੀ GT-R ਬਾਰੇ ਤੁਸੀਂ ਇਹ ਨਹੀਂ ਜਾਣਦੇ, ਦੇਖੋ ਤਸਵੀਰਾਂ
Download ABP Live App and Watch All Latest Videos
View In Appਨਿਸਾਨ ਜੀਟੀ-ਆਰ ਅੱਜ ਵੀ 100 ਫੀਸਦੀ ਜਾਪਾਨੀ ਕਾਰ ਹੈ, ਇਸ ਨੂੰ ਸਿਰਫ ਜਪਾਨ 'ਚ ਹੀ ਬਣਾਇਆ ਜਾਂਦਾ ਹੈ। ਕਦੇ ਵੀ ਜੀਟੀ-ਆਰ ਨੂੰ ਜਾਪਾਨ ਦੇ ਯੋਕੋਹਾਮਾ ਸਥਿਤ ਨਿਸਾਨ ਦੀ ਮੁੱਖ ਫੈਕਟਰੀ ਦੇ ਬਾਹਰ ਨਾ ਤਾਂ ਬਣਾਇਆ ਗਿਆ ਹੈ ਤੇ ਨਾ ਹੀ ਅਸੈਂਬਲ ਕੀਤਾ ਗਿਆ ਹੈ।
ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਸ ਦੀ ਪਰਫਾਰਮੈਂਸ, ਪੰਜ ਖਾਸ ਇੰਜਨੀਅਰ ਹੀ ਇਸ ਨੂੰ ਤਿਆਰ ਕਰਦੇ ਹਨ। ਇਨ੍ਹਾਂ ਨੂੰ ਤਾਕੂਮੀ ਕਹਿੰਦੇ ਹਨ। ਇੱਕ ਇੰਜਨੀਅਰ, ਇੱਕ 3.8 ਲੀਟਰ ਕੇ ਵੀ -8 ਇੰਜਣ ਨੂੰ ਇੱਕਦਮ ਸੀਲ ਪੈਕ ਕਮਰੇ 'ਚ ਹੱਥੀਂ ਅਸੈਂਬਲ ਕਰਦਾ ਹੈ। ਇਹ ਇੱਕ ਵੱਡਾ ਕਾਰਨ ਹੈ ਕਿ ਹਰ ਜੀਟੀ-ਆਰ ਦੀ ਪਾਵਰ ਇੱਕੋ ਜਿਹੀ ਹੁੰਦੀ ਹੈ।
ਇਸ ਦੀਆਂ ਖੂਬੀਆਂ ਹੀ ਇਸ ਕਾਰ ਨੂੰ ਲੇਜੇਂਡ ਤੇ ਦੁਨੀਆਂ ਦੀ ਬੈਸਟ ਕਾਰ ਬਣਾਉਂਦੀਆਂ ਹਨ। ਜੀਟੀ-ਆਰ ਬ੍ਰਾਂਡਿਗ ਦੀ ਵਰਤੋਂ 1947 'ਚ ਪਹਿਲੀ ਵਾਰ ਨਿਸਾਨ ਦੀ ਸਕਾਈਲਾਈਨ ਕਾਰ 'ਚ ਹੋਇਆ ਸੀ। ਸਕਾਈਲਾਈਨ ਵਿੱਚ 2.0 ਲੀਟਰ ਦਾ ਇੰਜਣ ਲੱਗਾ ਸੀ। ਇਸ ਦੀ ਤਾਕਤ 160 ਪੀ.ਐਸ. ਸੀ। ਇਸ ਨੂੰ ਜਾਪਾਨ 'ਚ ਹਾਕੋਸੂਮਾ ਵੀ ਕਹਿੰਦੇ ਸਨ।
ਨਿਸ਼ਾਨ ਦੀ ਜੀ.ਟੀ.-ਆਰ ਭਾਰਤ 'ਚ ਲਾਂਚ ਹੋ ਚੁੱਕੀ ਹੈ। ਤਕਰੀਬਨ ਦੋ ਕਰੋੜ ਰੁਪਏ ਕੀਮਤ ਦੀ ਇਸ ਸੁਪਰ ਕਾਰ ਨੂੰ ਟੈਕਨਾਲੋਜੀ ਤੇ ਪ੍ਰਫਾਰਮੈਂਸ 'ਚ ਮੋਹਰੀ ਮੰਨਿਆ ਜਾ ਰਿਹਾ ਹੈ। ਇਹ ਹੈਰਾਨਜਨਕ ਤਰੀਕੇ ਨਾਲ ਫੁਰਤੀਲੀ ਹੈ। ਰੇਸ ਟ੍ਰੈਕ 'ਤੇ ਇਹ ਬੇਜੋੜ ਹੈ। ਸਭ ਤੋਂ ਵੱਡੀ ਗੱਲ ਇਹ ਕਿ ਇਸ ਦਾ ਕੰਫਰਟ ਲੈਵਲ ਬੇਹਤਰੀਨ ਲਗਜ਼ਰੀ ਕਾਰਾਂ ਵਰਗਾ ਹੈ।
- - - - - - - - - Advertisement - - - - - - - - -