ਟੀਮ ਇੰਡੀਆ ਦੇ ਖਿਡਾਰੀਆਂ 'ਤੇ ਭੜਕੀ BCCI ?
ਖਬਰਾਂ ਹਨ ਕਿ ਇਸ ਤਸਵੀਰ ਨੇ ਟੀਮ ਮੈਨੇਜਮੈਂਟ ਅਤੇ ਕੁਝ ਅਧਿਕਾਰੀਆਂ ਨੂੰ ਨਾਰਾਜ ਕਰ ਦਿੱਤਾ ਹੈ। ਖਬਰਾਂ ਇਹ ਵੀ ਹਨ ਕਿ BCCI ਨੇ ਟੀਮ ਦੇ ਖਿਡਾਰੀਆਂ ਨੂੰ ਫਟਕਾਰ ਲਗਾਈ ਹੈ ਕਿ ਬੀਚ ਅਤੇ ਬੀਅਰ ਕਲਚਰ ਵੈਸਟ ਇੰਡੀਜ਼ ਦੇ ਕਲਚਰ ਦਾ ਹਿੱਸਾ ਹੈ ਪਰ ਭਾਰਤ ਦੇ ਕਲਚਰ ਦਾ ਨਹੀਂ। BCCI ਦਾ ਮੰਨਣਾ ਹੈ ਕਿ ਲੱਖਾਂ ਲੋਕ ਕ੍ਰਿਕਟ ਨੂੰ ਫਾਲੋ ਕਰਦੇ ਹਨ ਅਤੇ ਅਜਿਹੀਆਂ ਹਰਕਤਾਂ ਗਲਤ ਸੰਦੇਸ਼ ਦਿੰਦੀਆਂ ਹਨ।
Download ABP Live App and Watch All Latest Videos
View In Appਇੰਨਾ ਤਸਵੀਰਾਂ 'ਚ ਕਪਤਾਨ ਵਿਰਾਟ ਕੋਹਲੀ ਵੀ ਹਨ ਅਤੇ ਉਹ ਆਪਣੇ ਸਾਥੀਆਂ ਨਾਲ ਮੌਜ-ਮਸਤੀ ਦੇ ਮੂਡ 'ਚ ਨਜਰ ਆ ਰਹੇ ਹਨ। ਪਰ ਇਸ 'ਚ ਇੱਕ ਤਸਵੀਰ ਅਜੇਹੀ ਵੀ ਹੈ ਜਿਸ 'ਚ ਲੋਕੇਸ਼ ਰਾਹੁਲ, ਸਟੂਅਰਟ ਬਿੰਨੀ ਅਤੇ ਉਮੇਸ਼ ਯਾਦਵ ਇੱਕਠੇ ਨਜਰ ਆ ਰਹੇ ਹਨ। ਇਸ 'ਚ ਲੋਕੇਸ਼ ਰਾਹੁਲ ਅਤੇ ਉਨ੍ਹਾਂ ਦੇ ਨਾਲ ਖੜੇ ਸ਼ਖਸ ਦੇ ਹੱਥ 'ਚ ਬੀਅਰ ਦੀ ਬੋਤਲ ਨਜਰ ਆ ਰਹੀ ਹੈ।
ਵੈਸਟ ਇੰਡੀਜ਼ 'ਚ ਟੈਸਟ ਸੀਰੀਜ਼ ਖੇਡਣ ਪਹੁੰਚੀ ਟੀਮ ਇੰਡੀਆ ਸੀਰੀਜ਼ ਦਾ ਪਹਿਲਾ ਟੈਸਟ 21 ਜੁਲਾਈ ਤੋਂ ਖੇਡੇਗੀ। ਪਰ ਇਸਤੋਂ ਠੀਕ ਪਹਿਲਾਂ ਕ੍ਰਿਕਟ ਖਿਡਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਈਆਂ ਹਨ।
ਮੌਜ ਮਸਤੀ ਦੀਆਂ ਇਹ ਤਸਵੀਰਾਂ BCCI ਤਕ ਪਹੁੰਚ ਗਈਆਂ। ਇਸਤੋਂ ਬਾਅਦ ਬੋਰਡ ਨੇ ਖਿਡਾਰੀਆਂ ਨੂੰ ਫਟਕਾਰ ਲਗਾਈ ਹੈ।
ਵੈਸਟ ਇੰਡੀਜ਼ ਨਾਲ ਦੋ-ਦੋ ਹੱਥ ਕਰਨ ਪਹੁੰਚੀ ਟੀਮ ਇੰਡੀਆ ਨੇ ਮੂਡ ਤਰੋ-ਤਾਜ਼ਾ ਕਰਨ ਲਈ ਥੋੜੀ ਮੌਜ ਮਸਤੀ ਕੀਤੀ। ਪਰ ਇਸੇ ਦੌਰਾਨ ਕੁਝ ਖਿਡਾਰੀਆਂ ਨੇ ਬੀਅਰ ਪਾਰਟੀ ਕੀਤੀ ਅਤੇ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕਰ ਦਿੱਤੀ।
- - - - - - - - - Advertisement - - - - - - - - -