PNB ਘੁਟਾਲਾ: ED ਨੇ ਏਲਾਂਤੇ ਮਾਲ 'ਚੋਂ ਕੀ ਕੁਝ ਕੀਤਾ ਜ਼ਬਤ, ਵੇਖੋ ਤਸਵੀਰਾਂ
ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਤੋਂ ਬਾਅਦ ਏਜੰਸੀਆਂ ਪੂਰੀ ਹਰਕਤ ਵਿੱਚ ਆ ਗਈਆਂ ਹਨ। ਐਤਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ ਵਿੱਚ ਛਾਪਾ ਮਾਰਿਆ।
Download ABP Live App and Watch All Latest Videos
View In Appਈਡੀ ਦੀ ਟੀਮ ਨੇ ਦੋ ਕਰੋੜ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਤੇ 55 ਲੱਖ ਦੀਆਂ ਘੜੀਆਂ ਜ਼ਬਤ ਕੀਤੀਆਂ। ਇਸ ਤੋਂ ਇਲਾਵਾ 25 ਲੱਖ ਦੇ ਆਰਟੀਫੀਸ਼ਲ ਗਹਿਣੇ ਵੀ ਬਰਾਮਦ ਕੀਤੇ ਹਨ। ਈਡੀ ਨੇ ਸਾਰਾ ਸਾਮਾਨ ਪੀਐਨਬੀ ਕੋਲ ਜਮ੍ਹਾਂ ਕਰਵਾ ਦਿੱਤਾ ਹੈ।
ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਇਸ ਬਾਬਤ ਤਿੰਨ ਬੈਂਕ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਅਲੀ ਦਸਤਾਵੇਜ ਬਣਾਉਣ ਬਦਲੇ ਰਿਸ਼ਵਤ ਦਿੱਤੀ ਜਾਂਦੀ ਸੀ।
ਦੇਸ਼ ਦੇ ਦੂਜੇ ਸਭ ਤੋਂ ਜਨਤਕ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਵਿੱਚ ਬੀਤੇ ਕਈ ਸਾਲਾਂ ਤੋਂ ਬਿਨਾ ਗਾਰੰਟੀ ਤੋਂ ਕਰਜ਼ ਦਿੱਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਬੈਂਕ ਦੀ ਮੁੰਬਈ ਸਥਿਤ ਇੱਕ ਸ਼ਾਖਾ ਨੇ ਨੀਰਵ ਮੋਦੀ ਨੂੰ ਵਿਦੇਸ਼ੀ ਬੈਂਕਾਂ ਤੋਂ ਕਰਜ਼ ਲੈਣ ਲਈ ਜਾਅਲੀ ਭਰੋਸਾ ਪੱਤਰ ਵੀ ਜਾਰੀ ਕੀਤਾ ਸੀ।
ਗੀਤਾਂਜਲੀ ਗਰੁੱਪ ਦੇ ਮੁਖੀ ਮੇਹੁਲ ਚੌਕਸੀ ਪੀ.ਐਨ.ਬੀ. ਦੇ 11,400 ਕਰੋੜ ਦੇ ਘਪਲੇ ਦੇ ਮੁਲਜ਼ਮ ਹਨ ਤੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ ਮਾਮਾ ਹਨ। ਬੀਤੇ ਦਿਨ ਤੋਂ ਇਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਕੇ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ।
ਈਡੀ ਦੀ ਟੀਮ ਨੇ ਏਲਾਂਤੇ ਮਾਲ ਦੇ ਵੱਡੇ ਸਟੋਰ 'ਸ਼ੌਪਰਜ਼ ਸਟੌਪ' 'ਚ ਬਣੇ ਗੀਤਾਂਜਲੀ ਦੇ ਸ਼ੋਅਰੂਮ ਵਿੱਚ ਸੋਮਵਾਰ ਸਵੇਰੇ ਚਾਰ ਵਜੇ ਤੱਕ ਛਾਣਬੀਣ ਕੀਤੀ।
- - - - - - - - - Advertisement - - - - - - - - -