2018 'ਚ ਸੈਮਸੰਗ ਕਰੇਗਾ ਵੱਡਾ ਧਮਾਕਾ, ਜਾਣਕਾਰੀ ਹੋਈ ਲੀਕ
Download ABP Live App and Watch All Latest Videos
View In App'ਐਂਡਾਇਡ ਹੈੱਡਲਾਈਨਜ਼' ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ 2018 ਵਿੱਚ ਆਉਣ ਵਾਲੇ ਆਪਣੇ ਸਮਾਰਟਫੋਨ ਵਿੱਚ ਗਲੈਕਸੀ ਐਸ ਸੀਰੀਜ਼ ਤੇ ਨੋਟ ਸੀਰੀਜ਼ ਵਿੱਚ ਗਰਮੀ ਘੱਟ ਕਰਨ ਦੀ ਟੈਕਨੋਲੋਜੀ ਦੀ ਵਰਤੋਂ ਕਰੇਗਾ। ਸੈਮਸੰਗ ਆਪਣੇ ਸਮਾਰਟਫੋਨ ਵਿੱਚ ਇਸ ਤਕਨੀਕ ਨੂੰ 2016 ਤੋਂ ਹੀ ਦਿੰਦਾ ਆਇਆ ਹੈ।
ਗਲੈਕਸੀ S9, ਗਲੈਕਸੀ S9 ਪਲੱਸ ਤੇ S9 ਮਿੰਨੀ ਵਰਗੇ ਤਿੰਨੇ ਮਾਡਲ ਦੋ ਕਾਰਡ ਵਾਲੇ ਡਿਸਪਲੇ ਨਾਲ ਆਉਣਗੇ।
ਹਾਲ ਹੀ ਵਿੱਚ ਫੋਰਬਜ਼ ਦੀ ਰਿਪੋਰਟ ਵਿਚ ਸੈਮਸੰਗ ਗਲੈਕਸੀ S9 ਮਿੰਨੀ ਵਰਜ਼ਨ ਦੀ ਤਸਵੀਰ ਬਾਹਰ ਆਈ ਹੈ। ਇਹ ਡਿਵਾਈਸ ਵਿੱਚ 5 ਇੰਚ ਸਕਰੀਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬਾਕੀ ਦੋ ਫੋਨਾਂ ਦੇ ਸਕਰੀਨ ਦਾ ਅੰਦਾਜ਼ਾ 2017 ਵਿੱਚ ਲਾਂਚ ਕੀਤੇ ਗਏ ਗਲੈਕਸੀ S8 ਵਰਗੇ ਹੋਣ ਦਾ ਲਾਇਆ ਜਾ ਰਿਹਾ ਹੈ।
ਸੈਮਸੰਗ ਗਲੈਕਸੀ S9 ਦੀ ਤਸਵੀਰ, ਟਿਪਸਟਰ @OnLeaks ਤੋਂ ਲੀਕ ਕੀਤੀ ਗਈ ਹੈ, ਜੋ ਦਿਖਾਉਂਦੀ ਹੈ ਕਿ ਸੈਮਸੰਗ ਦੋ ਬੈਕ ਕੈਮਰਾ ਦੇਵੇਗੀ ਜਿਸ ਵਿੱਚ BABR ਕੋਟਿੰਗ ਦਿੱਤੀ ਜਾਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਖਾਸ ਫੋਟ ਡੀਐਸਐਲਆਰ ਕੈਮਰਿਆਂ ਨਾਲ ਕਲਿੱਕ ਕੀਤਾ ਜਾਂਦੀ ਹੈ। ਇਸਲਈ ਇਸ ਦੇ ਕੈਮਰੇ ਨੂੰ BABR ਕੋਟਿੰਗ ਦਿੱਤੀ ਗਈ ਹੈ।
ਪਿਛਲੇ ਹਫ਼ਤੇ ਦੀ ਰਿਪੋਰਟ ਅਨੁਸਾਰ, ਸੈਮਸੰਗ ਗਲੈਕਸੀ ਐਸ 9 ਸੀਰੀਜ਼ ਦੇ ਤਿੰਨ ਸਮਾਰਟਫੋਨ ਅਗਲੇ ਸਾਲ ਮਾਰਕੀਟ ਵਿੱਚ ਲਾਂਚ ਕੀਤੇ ਜਾਣਗੇ। ਇੱਥੇ ਤਿੰਨ ਰੂਪਾਂ ਵਿੱਚੋਂ ਕੁਝ ਹਨ-ਗਲੈਕਸੀ S9, ਗਲੈਕਸੀ S9+ ਤੇ ਸੈਮਸੰਗ ਗਲੈਕਸੀ S9 ਮਿੰਨੀ।
ਕਿਸ ਤਰ੍ਹਾਂ ਦਾ ਹੋਵੇਗਾ ਸੈਮਸੰਗ ਗਲੈਕਸੀ S9? ਹੁਣੇ ਇਸ ਸਮਾਰਟਫੋਨ ਲਈ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਹਨ। ਸਪੈਸੀਫਿਕੇਸ਼ਨ ਤੋਂ ਲੈ ਕੇ ਇਸ ਫਲੈਗਸ਼ਿਪ ਉਪਕਰਨ ਦੇ ਡਿਜ਼ਾਈਨ ਬਾਰੇ ਵੱਡੇ ਪੱਧਰ 'ਤੇ ਇੰਟਰਨੈਟ 'ਤੇ ਵੇਖਿਆ ਜਾ ਰਿਹਾ ਹੈ। ਕੀ ਸੈਮਸੰਗ ਆਪਣੀ ਅਗਲੀ ਪੀੜ੍ਹੀ ਦੇ ਸਮਾਰਟਫੋਨ ਵਿੱਚ ਕੁਝ ਖਾਸ ਦੇਣ ਜਾ ਰਿਹਾ ਹੈ? ਆਉ ਅਸੀਂ ਇਹ ਜਾਣੀਏ ਕਿ ਇਸ ਡਿਵਾਈਸ ਬਾਰੇ ਇੰਟਰਨੈੱਟ 'ਤੇ ਕੀ ਵਿਚਾਰ ਕੀਤਾ ਜਾ ਰਿਹਾ ਹੈ।
ਮਸ਼ਹੂਰ ਟੈਕ ਕੰਪਨੀ ਸੈਮਸੰਗ ਅਗਲੇ ਸਾਲ 2018 ਵਿੱਚ ਆਪਣੀ ਅਗਲੀ ਪੀੜ੍ਹੀ ਦੇ ਫਲੈਗਸ਼ਿਪ ਫੋਨ ਨੂੰ ਲੌਂਚ ਕਰਨ ਜਾ ਰਹੀ ਹੈ। ਇਹ ਸਪਸ਼ਟ ਹੈ ਕਿ ਸੈਮਸੰਗ ਆਉਣ ਵਾਲੇ ਦਿਨਾਂ ਵਿੱਚ ਮਸ਼ਹੂਰ ਸਮਾਰਟਫੋਨ ਗਲੈਕਸੀ S8 ਦੀ ਅਗਲੀ ਪੀੜ੍ਹੀ ਗਲੈਕਸੀ S9 ਨੂੰ ਲੌਂਚ ਕਰੇਗਾ।
- - - - - - - - - Advertisement - - - - - - - - -