ਸਾਨੀਆ ਨੇ ਦਰਜ ਕੀਤੀ ਜਿੱਤ, ਪੇਸ ਤੇ ਬੋਪੰਨਾ ਹਾਰੇ
ਯੂ.ਐਸ. ਓਪਨ ਗ੍ਰੈਂਡ ਸਲੈਮ 'ਚ ਭਾਰਤ ਦੇ ਲੀਐਂਡਰ ਪੇਸ ਅਤੇ ਰੋਹਨ ਬੋਪੰਨਾ ਲਈ ਸ਼ੁੱਕਰਵਾਰ ਦਾ ਦਿਨ ਨਿਰਾਸ਼ਾਜਨਕ ਸਾਬਿਤ ਹੋਇਆ। ਸਾਨੀਆ ਮਿਰਜ਼ਾ ਨੇ ਜਿੱਤ ਦਰਜ ਕਰ ਮਿਕਸਡ ਡਬਲਸ ਕੈਟੇਗਰੀ ਦੇ ਦੂਜੇ ਦੌਰ 'ਚ ਐਂਟਰੀ ਕਰ ਲਈ। ਪਰ ਪੇਸ ਅਤੇ ਬੋਪੰਨਾ ਆਪਣੇ ਪੁਰੁਸ਼ ਡਬਲਸ ਕੈਟੇਗਰੀ ਦੇ ਮੁਕਾਬਲੇ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।
Download ABP Live App and Watch All Latest Videos
View In Appਸਾਨੀਆ-ਡੋਡਿਗ ਨੇ ਮਾਰੀ ਬਾਜ਼ੀ
ਸਾਨੀਆ ਮਿਰਜ਼ਾ ਅਤੇ ਈਵਾਨ ਡੋਡਿਗ ਦੀ ਜੋੜੀ ਨੇ ਅਮਰੀਕਾ ਦੇ ਡੋਨਾਲਡ ਯੰਗ ਅਤੇ ਟੇਲਰ ਟਾਊਨਸੈਂਡ ਦੀ ਜੋੜੀ ਨੂੰ ਮਾਤ ਦਿੱਤੀ। ਸਾਨੀਆ ਨੇ ਆਪਣੇ ਜੋੜੀਦਾਰ ਨਾਲ ਮਿਲਕੇ ਇਹ ਮੈਚ ਸਿਧੇ ਸੈਟਾਂ 'ਚ 6-4, 6-4 ਦੇ ਫਰਕ ਨਾਲ ਜਿੱਤਿਆ। ਇਹ ਮੁਕਾਬਲਾ 62 ਮਿਨਟ ਤਕ ਚੱਲਿਆ।
ਬੋਪੰਨਾ-ਨੀਲਸਨ ਹਾਰੇ
ਭਾਰਤ ਦੇ ਰੋਹਨ ਬੋਪੰਨਾ ਅਤੇ ਡੈਨਮਾਰਕ ਦੇ ਫ੍ਰੈਡਰਿਕ ਨੀਲਸਨ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬ੍ਰਾਇਨ ਬੇਕਰ ਅਤੇ ਕੀਵੀ ਮਾਰਕ ਡੈਨੀਅਲ ਦੀ ਅਮਰੀਕੀ ਜੋੜੀ ਨੇ ਬੋਪੰਨਾ-ਨੀਲਸਨ ਦੀ ਜੋੜੀ ਨੂੰ 6-2, 7-6 ਨਾਲ ਮਾਤ ਦਿੱਤੀ।
ਪੇਸ-ਬੇਗੇਮੇਨ ਦੀ ਜੋੜੀ ਹਾਰੀ
ਪੁਰਸ਼ਾਂ ਦੀ ਡਬਲਸ ਕੈਟੇਗਰੀ ਲੀਐਂਡਰ ਪੇਸ ਅਤੇ ਜਰਮਨੀ ਦੇ ਆਂਡਰੇ ਬੇਗੇਮੇਨ ਨੂੰ ਫਰਾਂਸ ਦੇ ਸਟੀਫਨ ਰਾਬਰਟ ਅਤੇ ਇਜਰਾਈਲ ਦੇ ਡੁਡੀ ਸੇਲਾ ਨੇ 2-6, 7-5, 6-4 ਨਾਲ ਮਾਤ ਦਿੱਤੀ।
- - - - - - - - - Advertisement - - - - - - - - -