SIKH AWARDS-2016, 100 ਸਿੱਖ ਸ਼ਖਸੀਅਤਾਂ ਸਨਮਾਨਿਤ
ਸਨਮਾਨਿਤ ਕੀਤੀਆਂ ਜਾਣ ਵਾਲੀਆਂ ਹਸਤੀਆਂ 'ਚ ਸਭ ਤੋਂ ਪਹਿਲੇ ਨੰਬਰ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਸਨਮਾਨ ਭੇਂਟ ਕੀਤਾ ਗਿਆ ਹਾਲਾਂਕਿ ਉਹ ਲੈਣ ਨਹੀਂ ਪਹੁੰਚੇ ਕਿਉਂਕਿ ਜਥੇਦਾਰ ਕੁਲਵੰਤ ਸਿੰਘ ਜੀ ਕਦੇ ਵੀ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਬਾਹਰ ਨਹੀਂ ਜਾਂਦੇ। ਸ਼ਖਸੀਅਤਾਂ 'ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੰਤ ਲਾਭ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬੜੂ ਸਾਹਿਬ ਵਾਲੇ ਸੰਤ ਇਕਬਾਲ ਸਿੰਘ, ਡਾ. ਮਨਮੋਹਨ ਸਿੰਘ, ਬਾਪੂ ਸੂਰਤ ਸਿੰਘ ਖਾਲਸਾ, ਕੈਨੇਡਾ ਦੇ ਡਿਫੈਂਸ ਮੰਤਰੀ ਹਰਜੀਤ ਸਿੰਘ ਸੱਜਣ, ਡਾ. ਇੰਦਰਜੀਤ ਕੌਰ, ਪਿੰਗਲਵਾੜਾ, ਰਣਜੀਤ ਸਿੰਘ ਢੱਡਰੀਆਂ ਵਾਲੇ, ਕੈ. ਅਮਰਿੰਦਰ ਸਿੰਘ, ਮਨਜੀਤ ਸਿੰਘ ਜੀ.ਕੇ., ਹਰਵਿੰਦਰ ਸਿੰਘ ਫੂਲਕਾ, ਐਸ.ਪੀ ਸਿੰਘ ਉਬਰਾਏ, ਮਿਲਖਾ ਸਿੰਘ, ਖਾਲਸਾ ਏਡ ਦੇ ਰਵੀ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਅਨਾਰਕਲੀ ਕੌਰ ਅਫਗਾਨਿਸਤਾਨ, ਬੌਬ ਢਿੱਲੋਂ ਕੈਨੇਡਾ, ਮਨਿਕਾ ਕੌਰ, ਗੁਰਮੀਤ ਸਿੰਘ ਪਟਨਾ ਸਾਹਿਬ ਸਮੇਤ 100 ਸਿੱਖ ਸ਼ਖਸੀਅਤਾਂ ਸ਼ਾਮਿਲ ਸਨ। ਬੜੂ ਸਾਹਿਬ ਵਾਲੇ ਸੰਤ ਇਕਬਾਲ ਸਿੰਘ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਦਿੱਤਾ ਗਿਆ।
Download ABP Live App and Watch All Latest Videos
View In Appਸ. ਰਾਮ ਸਿੰਘ
ਗੁਰਮੀਤ ਸਿੰਘ
ਜਸਪਾਲ ਸਿੰਘ ਬਿੰਦਰਾ
ਮਾਨਿਕਾ ਕੌਰ- ਮਿਊਜ਼ਿਕ ਦੇ ਖੇਤਰ ਚ
ਯੂਕੇ ਦੇ ਪਾਰਕ ਪਲਾਜ਼ਾ ਹੋਟਲ 'ਚ ਕੌਮਾਂਤਰੀ ਪੱਧਰ 'ਤੇ ਸਿੱਖਾਂ ਨੂੰ ਸਨਮਾਨਿਤ ਕੀਤੇ ਜਾਣ ਵਾਲੇ SIKH AWARDS-2016 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ 'ਚ 750 ਮਹਿਮਾਨਾਂ ਨੇ ਸ਼ਿਰਕਤ ਕੀਤੀ ਜਿਨਾਂ 'ਚ ਦੁਨੀਆ ਭਰ ਤੋਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਸ਼ਾਮਿਲ ਸਨ। ਇਸ ਮੌਕੇ ਸਟੇਜ ਤੇ ਕਲਾਕਾਰਾਂ ਵੱਲੋਂ ਖਾਸ ਪੇਸ਼ਕਸ਼ਾਂ ਵੀ ਸਰੋਤਿਆਂ ਨੂੰ ਦਿਖਾਈਆਂ ਗਈਆਂ। ਇਸ ਮੌਕੇ ਦੁਨੀਆ ਭਰ ਦੀਆਂ 100 ਪ੍ਰਭਾਵਸ਼ਾਲੀ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਡਾ. ਬੀਰਇੰਦਰ ਸਿੰਘ
ਰਵੀ ਸਿੰਘ- ਖਾਲਸਾ ਏਡ
ਬਿਜਨਸਮੈਨ ਸੁਪਰੀਤ ਸਿੰਘ
ਕਿਰਨ ਸਿੰਘ
ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ।
- - - - - - - - - Advertisement - - - - - - - - -