ਸਮਾਰਟਫ਼ੋਨ ਹੋਇਆ ਚੋਰੀ, ਤਾਂ ਇਹ ਹੈ ਵਾਪਸ ਪਾਉਣ ਦਾ ਤਰੀਕਾ
ਇਸ ਤੋਂ ਇਲਾਵਾ Erase Device ਵਿਕਲਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਸਮਾਰਟਫ਼ੋਨ ਦਾ ਸਾਰਾ ਡੇਟਾ ਡਿਲੀਟ ਹੋ ਜਾਵੇਗਾ।
Download ABP Live App and Watch All Latest Videos
View In Appਜਦ ਤੁਹਾਨੂੰ ਤੁਹਾਡੇ ਫ਼ੋਨ ਦੀ ਲੋਕੇਸ਼ਨ ਪਤਾ ਲੱਗ ਜਾਵੇ ਤਾਂ ਤੁਸੀਂ ਆਪਣੇ ਪਾਸਵਰਡ ਰਾਹੀਂ ਇਸ ਨੂੰ ਲੌਕ ਵੀ ਕਰ ਸਕਦੇ ਹੋ। ਇਸ ਲਈ ਖੱਬੇ ਪਾਸੇ ਮੌਜੂਦ ਵਿਕਲਬ ਵਿੱਚ ਸਕਿਓਰ ਡਿਵਾਈਸ 'ਤੇ ਕਲਿੱਕ ਕਰਨਾ ਹੋਵੇਗਾ ਤੇ ਪਾਸਵਰਡ ਭਰਨ ਤੋਂ ਬਾਅਦ ਫ਼ੋਨ ਲੌਕ ਹੋ ਜਾਵੇਗਾ।
ਜਿਵੇਂ ਹੀ ਤੁਹਾਡੇ ਐਂਡ੍ਰੌਇਡ ਸਮਾਰਟਫ਼ੋਨ ਦੀ ਲੋਕੇਸ਼ਨ ਟ੍ਰੈਕ ਹੋਵੇਗੀ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਫ਼ੋਨ ਕਿੱਥੇ ਹੈ। ਹਾਲਾਂਕਿ, ਜੇਕਰ ਉਸ ਸਮਾਰਟਫ਼ੋਨ ਵਿੱਚ ਇੰਟਰਨੈੱਟ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤਾਂ ਤਲਾਸ਼ਣ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ।
ਇਹ ਵੈੱਬਸਾਈਟ ਖੁੱਲ੍ਹਣ ਤੋਂ ਬਾਅਦ ਤੁਸੀਂ ਜਿਸ Gmail ਆਈਡੀ ਦੀ ਵਰਤੋਂ ਆਪਣੇ ਸਮਾਰਟਫ਼ੋਨ ਵਿੱਚ ਕੀਤੀ ਸੀ, ਉਸ ਨੂੰ ਸਾਈਨ ਇਨ ਕਰੋ। ਇਸ ਤੋਂ ਬਾਅਦ ਖੱਬੇ ਪਾਸੇ ਤੁਹਾਡੇ ਸਮਾਰਟਫ਼ੋਨ ਦਾ ਨਾਂ ਦਿਖਾਈ ਦੇਣ ਲੱਗੇਗਾ। ਇਸ 'ਤੇ ਕਲਿੱਕ ਕਰਨ 'ਤੇ ਤੁਹਾਡੇ ਸਮਾਰਟਫ਼ੋਨ ਦੀ ਲੋਕੇਸ਼ਨ ਤਲਾਸ਼ਣੀ ਸ਼ੁਰੂ ਹੋ ਜਾਵੇਗੀ।
ਜੇਕਰ ਤੁਹਾਡਾ ਐਂਡ੍ਰੌਇਡ ਸਮਾਰਟਫ਼ੋਨ ਚੋਰੀ ਹੋ ਜਾਂਦਾ ਹੈ ਜਾਂ ਗੁਆਚ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫਾਈਂਡ ਮਾਈ ਡਿਵਾਈਸ ਵੈਬਸਾਈਟ (https://www.google.com/android/find) 'ਤੇ ਜਾਣਾ ਹੋਵੇਗਾ।
ਅੱਜ-ਕੱਲ੍ਹ ਸਮਾਰਟਫ਼ੋਨ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਅਜਿਹੇ ਵਿੱਚ ਜੇ ਸਮਾਰਟਫ਼ੋਨ ਚੋਰੀ ਹੋ ਜਾਂਦਾ ਜਾਂ ਗੁਆਚ ਜਾਂਦਾ ਹੈ ਤਾਂ ਉਹ ਸਾਡੇ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਾਂਗੇ ਜੋ ਇਸ ਮੁਸੀਬਤ ਤੋਂ ਨਿਜਾਤ ਪਾਉਣ ਲਈ ਸਭ ਤੋਂ ਕਾਰਗਰ ਸਾਬਤ ਹੁੰਦਾ ਹੈ।
- - - - - - - - - Advertisement - - - - - - - - -