ਕਵਾਸਕੀ ਨੂੰ ਟੱਕਰ ਦਏਗੀ ਸੁਜ਼ੂਕੀ ਦੀ ਬਾਈਕ, ਜਾਣੋ ਕੀਮਤ ਤੇ ਖਾਸੀਅਤ
ਸੁਜ਼ੂਕੀ ਦੇ ਨਵੇਂ ਐਡਵੈਂਚਰ ਵਿੱਚ 19 ਇੰਚ ਫਰੰਟ ਤੇ 17 ਇੰਚ ਰੀਅਰ ਵ੍ਹੀਲ ਦਿੱਤੇ ਗਏ ਹਨ। ਦੋਵਾਂ ਵ੍ਹੀਲਾਂ ਵਿੱਚ ਡਿਸਕ ਬਰੇਕ ਤੇ ਨੌਨ ਸਵਿੱਚੇਬਲ ਏਬੀਐਸ ਦਿੱਤਾ ਗਿਆ ਹੈ।
Download ABP Live App and Watch All Latest Videos
View In Appਸੁਜ਼ੂਕੀ ਵੀ-ਸਟਾਰਮ 650 ਦਾ ਤੀਜਾ ਮਾਡਲ ਹੈ ਤੇ ਇਸਦੇ ਪਾਰਟਸ ਭਾਰਤ ਵਿੱਚ ਸ਼ਾਮਲ ਹੋਣਗੇ। ਕੰਪਨੀ ਨੇ ਵਰਸਿਸ 650 ਕਵਾਸਕੀ ਨੂੰ ਟੱਕਰ ਦੇਣ ਲਈ ਇਹ ਬਾਈਕ ਉਤਾਰੀ ਹੈ।
LCD ਸਕਰੀਨ ਨਾਲ ਸਪੀਡੋਮੀਟਰ, ਓਡੋਮੀਟਰ, ਡਿਊਲ ਟਰਿੱਪ ਮੀਟਰ ਤੇ ਰਾਈਡਿੰਗ ਮੋਡ ਵੀ ਦਿੱਤਾ ਗਿਆ ਹੈ। ਸਮਾਰਟਫੋਨ ਚਾਰਜ ਕਰਨ ਲਈ 12 ਵੋਲਟ ਦਾ ਪਾਵਰ ਬੈਕਅੱਪ ਵੀ ਹੈ।
ਬਾਈਕ ਵਿੱਚ 645 ਸੀਸੀ ਵੀ-ਟਵਿਨ ਇੰਜਨ ਲੱਗਾ ਹੈ ਜੋ 8800 ਆਰਪੀਐਮ ’ਤੇ 71 ਹੌਰਸ ਪਾਵਰ ਤੇ 6500 ਆਰਪੀਐਮ 66 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। 6 ਸਪੀਡ ਟਰਾਂਸਮਿਸ਼ਨ ਨਾਲ ਇਸ ਵਿੱਚ ਇਲੈਕਟ੍ਰਾਨਿਕ ਫਿਊਲ ਇੰਜੈਕਸ਼ਨ ਤੇ ਲਿਕੁਅਡ ਕੂਲਿੰਗ ਵੀ ਸ਼ਾਮਲ ਹੈ।
ਸੁਜ਼ੂਕੀ ਨੇ 2018 ਆਟੋ ਐਕਸਪੋ ਵਿੱਚ ਆਪਣੀ ਵੀ-ਸਟਾਰਮ 650 ਬਾਈਕ ਦ ਨਵਾਂ ਵਰਸ਼ਨ ਉਤਾਰਿਆ ਜਿਸਨੂੰ ਜਲਦ ਹੀ ਭਾਰਤੀ ਸੜਕਾਂ ’ਤੇ ਵੇਖਿਆ ਜਾ ਸਕਦਾ ਹੈ। ਇਸਦੀ ਕੀਮਤ 7.7 ਲੱਖ ਤੋਂ 7.9 ਲੱਖ ਰੁਪਏ ਹੈ ਜਦਕਿ 50 ਹਜ਼ਾਰ ਰੁਪਏ ਵਿੱਚ ਇਸੀਦ ਬੁਕਿੰਗ ਕਰਵਾਈ ਜਾ ਸਕਦੀ ਹੈ।
- - - - - - - - - Advertisement - - - - - - - - -