ਠੰਢ ਨੇ ਕੈਨੇਡੀਅਨਾਂ ਦੇ ਕੱਢੇ ਵੱਟ, ਤਾਪਮਾਨ ਜ਼ੀਰੋ ਤੋਂ ਵੀ 40 ਡਿਗਰੀ ਹੇਠਾਂ
Download ABP Live App and Watch All Latest Videos
View In Appਕੈਲਗਰੀ: ਇਨ੍ਹਾਂ ਦਿਨਾਂ ਵਿੱਚ ਕਨੈਡਾ ਦੇ ਕੈਲਗਰੀ ਸਮੇਤ ਸਮੁੱਚੇ ਅਲਬਰਟਾ ਰਾਜ ਵਿੱਚ ਠੰਢ ਨਾਲ ਲੋਕਾਂ ਦੇ ਵੱਟ ਨਿਕਲ ਰਹੇ ਹਨ। ਕੈਲਗਰੀ ਵਿੱਚ ਸਵੇਰ ਦਾ ਤਾਪਮਾਨ ਮਨਫ਼ੀ 40 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਹਾਲਤ ਇਹ ਹੈ ਕਿ ਛੁੱਟੀਆਂ ਵਿੱਚ ਲੋਕ ਕੜਾਕੇ ਦੀ ਠੰਢ ਤੋਂ ਬਚਣ ਲਈ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ ਹਨ।
ਮੌਸਮ ਮਾਹਿਰ ਹੀਥਰ ਪਿਮਸੀਕਰਨ ਨੇ ਕਿਹਾ ਹੈ ਕਿ ਕੈਲਗਰੀ ਵਿੱਚ ਅਗਲੇ ਕੁਝ ਦਿਨਾ ਦੌਰਾਨ ਘੱਟੋ-ਘੱਟ ਤਾਪਮਾਨ ਮਨਫ਼ੀ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਪਰ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਮਨਫ਼ੀ 30 ਤੋਂ ਮਨਫ਼ੀ 40 ਡਿਗਰੀ ਤੱਕ ਤੱਕ ਮਹਿਸੂਸ ਹੋਵੇਗਾ।
ਸੜਕੀ ਆਵਾਜਾਈ ਵੀ ਬਹੁਤ ਘਟ ਗਈ ਹੈ, ਜਿਸ ਕਾਰਨ ਜ਼ਰੂਰੀ ਵਸਤਾਂ ਤੇ ਹੋਰ ਸਾਮਾਨ ਦੀ ਢੋਆ-ਢੁਆਈ ਉਪਰ ਅਸਰ ਪਿਆ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਕੜਾਕੇ ਦੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ। ਅਗਲੇ ਸਾਲ ਦੇ ਸ਼ੁਰੂ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
- - - - - - - - - Advertisement - - - - - - - - -