ਸਭ ਤੋਂ ਸੁਰੱਖਿਅਤ ਨੇ ਇਹ ਭਾਰਤੀ ਕਾਰਾਂ, ਕ੍ਰੈਸ਼ ਟੈਸਟ 'ਚੋਂ ਮਿਲੀ 5 ਸਟਾਰ ਰੇਟਿੰਗ
ਵਿਟਾਰਾ ਬ੍ਰੇਜ਼ਾ - 4 ਸਟਾਰ ਇਹ ਦੇਸ਼ ਦੇ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਦੀ ਇਹ ਸਭ ਤੋਂ ਸੁਰੱਖਿਅਤ ਕਾਰ ਹੈ। ਇਸ ਕਾਰ ਨੇ ਕ੍ਰੈਸ਼ ਟੈਸਟ 'ਚ 4 ਸਟਾਰ ਦਾ ਦਰਜਾ ਹਾਸਲ ਕੀਤਾ। ਅਡਲਟਸ ਦੀ ਸੁਰੱਖਿਆ ਲਈ ਕਾਰ ਨੂੰ 17 'ਚ 12.51 ਅੰਕ ਮਿਲੇ।
Download ABP Live App and Watch All Latest Videos
View In Appਟਾਟਾ ਟਿਗੋਰ - 4 ਸਟਾਰ ਰੇਟਿੰਗ ਇਸ ਕਾਰ ਨੂੰ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ 'ਚ ਅਡਲਟ ਓਕਯੂਪੈਂਸੀ ਲਈ 4 ਸਟਾਰ ਤੇ ਬੱਚਿਆਂ ਦੀ ਓਕਯੂਪੈਂਸੀ ਲਈ 3 ਸਟਾਰ ਵੀ ਦਿੱਤੇ ਗਏ ਹਨ। ਕਾਰ ਨੇ ਸੈਂਟਰੋ ਤੇ ਵੈਗਨ ਆਰ ਨਾਲੋਂ ਵਧੀਆ ਰੇਟਿੰਗ ਹਾਸਲ ਕੀਤੀ।
ਟਾਟਾ ਟਿਆਗੋ ਫੇਸਲਿਫਟ- 4 ਸਟਾਰ ਰੇਟਿੰਗ ਟਾਟਾ ਨੇ ਹਾਲ ਹੀ 'ਚ ਇਸ ਕਾਰ ਫੇਸਲਿਫਟ ਨੂੰ ਲਾਂਚ ਕੀਤਾ ਹੈ। ਇਸ ਕਾਰ ਨੂੰ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ 'ਚ ਅਡਲਟ ਦੀ ਸੇਫਟੀ ਲਈ 4 ਸਟਾਰ ਤੇ ਚਾਈਲਡ ਓਕਯੂਪੈਂਸੀ 'ਚ 3 ਸਟਾਰ ਦਿੱਤੇ। ਅਡਲਟ ਕਾਰ ਨੂੰ 17 ਵਿੱਚੋਂ 12.52 ਤੇ ਬੱਚਿਆਂ ਲਈ 49 ਵਿੱਚੋਂ 34.15 ਅੰਕ ਮਿਲੇ।
ਟਾਟਾ ਨੈਕਸਨ - 5 ਸਟਾਰ ਰੇਟਿੰਗ ਇਹ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ 'ਚ 5 ਸਟਾਰ ਪਾਉਣ ਵਾਲੀ ਪਹਿਲੀ ਭਾਰਤੀ ਕਾਰ ਸੀ। ਅਡਲਟਸ ਦੀ ਸੁਰੱਖਿਆ ਲਈ ਇਸ ਕਾਰ ਨੇ 17 ਵਿੱਚੋਂ 16.03 ਅੰਕ ਮਿਲੇ। ਕਾਰ 'ਚ ਡਿਊਲ ਫਰੰਟ ਏਅਰਬੈਗਸ ਦਿੱਤੇ ਗਏ ਹਨ।
ਟਾਟਾ ਅਲਟਰਾਜ਼ - 5 ਸਟਾਰ ਰੇਟਿੰਗ 5 ਸਟਾਰ ਰੇਟਿੰਗ ਪ੍ਰਾਪਤ ਕਰਨ ਵਾਲੀ ਇਹ ਭਾਰਤ ਦੀ ਪਹਿਲੀ ਹੈਚਬੈਕ ਕਾਰ ਹੈ। ਕੰਪਨੀ ਨੇ ਇਸ ਕਾਰ ਨੂੰ ਕੱਲ੍ਹ ਭਾਰਤ 'ਚ ਲਾਂਚ ਕੀਤਾ ਸੀ। 5 ਸਟਾਰ ਰੇਟਿੰਗ ਦੇ ਨਾਲ ਇਹ ਕਾਰ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਬਣ ਗਈ ਹੈ।
- - - - - - - - - Advertisement - - - - - - - - -