ਜਾਣੋ ਗੂਗਲ ਨੇ 2019 ‘ਚ ਆਪਣੀਆਂ ਕਿਹੜੀਆਂ ਸੇਵਾਵਾਂ ਨੂੰ ਲਾਇਆ ਜਿੰਦਰਾ
Google Translator Toolkit: ਇਸ ਸੇਵਾ ਰਾਹੀਂ ਅਨੁਵਾਦਕ ਆਪਣੇ ਅਨੁਵਾਦ ਨੂੰ ਸੰਪਾਦਿਤ ਅਤੇ ਪ੍ਰਬੰਧਿਤ ਕਰ ਸਕਦੇ ਹਨ। ਇਹ ਗੂਗਲ ਟ੍ਰਾਂਸਲੇਟਰ ਰਾਹੀਂ ਕੰਮ ਕਰਦਾ ਸੀ। ਗੂਗਲ ਨੇ 4 ਦਸੰਬਰ ਨੂੰ ਇਸ ਸੇਵਾ ਨੂੰ ਰੋਕ ਦਿੱਤਾ।
Download ABP Live App and Watch All Latest Videos
View In AppGoogle Cloud Messaging: ਗੂਗਲ ਕਲਾਉਡ ਮੈਸੇਜਿੰਗ ਪਲੇਟਫਾਰਮ ਰਾਹੀਂ ਡਿਵੈਲਪਰ ਸਰਵਰਾਂ ਅਤੇ ਗਾਹਕਾਂ ਵਿਚਕਾਰ ਮੈਸੇਜ ਕਰਦੇ ਸੀ। ਗੂਗਲ ਕਲਾਉਡ ਮੈਸੇਜਰ ਸਿਰਫ ਐਂਡਰਾਇਡ ਅਤੇ ਕਰੋਮ 'ਤੇ ਕੰਮ ਕਰਦਾ ਸੀ।
Google Daydream: ਗੂਗਲ ਡੇਡਸਟ੍ਰੀਮ ਇਸ ਸਾਲ ਦੇ ਸ਼ੁਰੂਆਤ 'ਚ ਬੰਦ ਕਰ ਦਿੱਤਾ ਗਿਆ ਸੀ। ਇਹ ਤਿੰਨ ਸਾਲ ਪਹਿਲਾਂ 2016 'ਚ ਪੇਸ਼ ਕੀਤਾ ਗਿਆ ਸੀ। ਗੂਗਲ ਡੇਡਸਟ੍ਰੀਮ ਐਂਡਰਾਇਡ ਉਪਭੋਗਤਾਵਾਂ ਲਈ ਇੱਕ ਵਰਚੁਅਲ ਰਿਐਲਿਟੀ ਪਲੇਟਫਾਰਮ ਸੀ।
YouTube Messages: ਯੂਟਿਊਬ ਮੈਸੇਂਜਰ ਸਾਲ 2017 'ਚ ਲਾਂਚ ਕੀਤਾ ਗਿਆ ਸੀ ਜੋ ਇੱਕ ਸਿੱਧਾ ਮੈਸੇਜਿੰਗ ਪਲੇਟਫਾਰਮ ਸੀ। ਇਸ ਰਾਹੀਂ ਯੂਜ਼ਰ ਵੀਡੀਓ ਸ਼ੇਅਰਿੰਗ ਨਾਲ ਗੱਲਬਾਤ ਵੀ ਕਰ ਸਕਦੇ ਸੀ।
Areo: ਏਰੀਓ ਸਿਰਫ ਦੋ ਸਾਲ ਪਹਿਲਾਂ ਭਾਰਤ 'ਚ ਲਾਂਚ ਕੀਤੀ ਗਈ ਸੀ ਪਰ ਲੋਕਾਂ ਨੂੰ ਇਸ ਨੂੰ ਜ਼ਿਆਦਾ ਪਸੰਦ ਨਹੀਂ ਆਇਆ। ਇਸ ਐਪ ਜ਼ਰੀਏ ਲੋਕ ਆਸਾਨੀ ਨਾਲ ਆਪਣੇ ਖੇਤਰ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਸੀ। ਜਿਵੇਂ- ਜੇ ਤੁਸੀਂ ਤਰਖਾਣ ਦੀ ਭਾਲ ਕਰ ਰਹੇ ਹੋ, ਤਾਂ ਇਹ ਐਪ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਸਕਦੀ ਹੈ।
YouTube Gaming: ਯੂਟਿਊਬ ਗੇਮਿੰਗ ਵੀ ਸਾਲ 2015 'ਚ ਲਾਂਚ ਕੀਤੀ ਗਈ ਸੀ। ਇਹ ਇੱਕ ਆਨਲਾਈਨ ਲਾਈਵ ਗੇਮਿੰਗ ਪਲੇਟਫਾਰਮ ਸੀ, ਪਰ ਪ੍ਰਸਿੱਧੀ ਦੀ ਘਾਟ ਕਾਰਨ ਵੀ ਬੰਦ ਕਰ ਦਿੱਤਾ ਗਿਆ।
Chromecast Audio: ਗੂਗਲ ਨੇ ਕ੍ਰੋਮਕਾਸਟ ਆਡੀਓ ਨੂੰ ਸਾਲ 2015 ‘ਚ ਲਾਂਚ ਕੀਤਾ ਸੀ। ਇਸ ਡਿਵਾਇਸ ਰਾਹੀਂ ਆਡੀਓ ਫਾਈਲ ਨੂੰ ਕਿਸੇ ਵੀ ਡਿਵਾਇਸ ਨਾਲ ਇੱਕ ਇਨਪੁਟ ਰਾਹੀਂ ਕਿਸੇ ਸਪੀਕਰ ‘ਤੇ ਪਲੇਅ ਕੀਤਾ ਜਾ ਸਕਦਾ ਸੀ।
Google Allo: ਗੂਗਲ ਨੇ ਆਪਣੇ ਫੇਮਸ ਐਪ ਗੂਗਲ ਐਲੋ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਗੂਗਲ ਨੇ ਐਲੋ ਐਪ ‘ਚ ਸਾਲ 2018 ‘ਚ ਨਿਵੇਸ਼ ਕਰਨਾ ਬੰਦ ਕਰ ਦਿੱਤਾ ਸੀ। ਇਸ ਐਪ ਨੂੰ 2016 ‘ਚ ਲਾਂਚ ਕੀਤਾ ਗਿਆ ਸੀ।
Google URL Shortener: 2019 ਦੀ ਸ਼ੁਰੂਆਤ ‘ਚ ਹੀ ਗੂਗਲ ਨੇ ਯੂਆਰਐਲ ਨੂੰ ਛੋਟਾ ਕਰਨ ਵਾਲੀ ਆਪਣੀ ਸਾਈ ਗੂਗਲ ਯੂਆਰਐਲ ਸ਼ਾਰਟਨਰ ਨੂੰ ਬੰਦ ਕਰ ਦਿੱਤਾ ਹੈ। ਗੂਗਲ ਯੂਆਰਐਲ ਸ਼ਾਰਟਨਰ ਵੱਡੀ ਲਿੰਕ ਨੂੰ ਇੱਕ ਛੋਟੇ ਕਸਟਮ ਯੂਆਰਐਲ ‘ਚ ਬਦਲਦਾ ਸੀ।
Google+: 8 ਸਾਲ ਬਾਅਦ ਗੂਗਲ ਨੇ ਆਪਣੀ ਸੋਸ਼ਲ ਪਲੇਟਫਾਰਮ ਗੂਗਲ ਪੱਲਸ ਨੂੰ ਬੰਦ ਕਰ ਦਿੱਤਾ ਹੈ। ਇਸ ਦੀ ਸਿੱਧੀ ਟੱਕਰ ਫੇਸਬੁੱਕ ਨਾਲ ਹੋ ਰਹੀ ਹੈ। ਯੂਜ਼ਰਸ ਤੋਂ ਚੰਗਾ ਰਿਸਪਾਂਸ ਨਾ ਮਿਲਣ ਕਰਕੇ ਗੂਗਲ ਨੇ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
Google Inbox: ਗੂਗਲ ਨੇ ਆਪਣੇ ਚਾਰ ਸਾਲ ਪੁਰਾਣੇ ‘Inbox by Gmail’ ਐਪ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮਾਰਚ 2019 ‘ਚ ਜੀਮੇਲ ਇਨਬਾਕਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਬੰਦ ਕਰਨ ਨੂੰ ਲੈ ਕੇ ਗੂਗਲ ਨੇ ਕਿਹਾ ਸੀ ਕਿ ਉਹ ਜੀਮੇਲ ‘ਤੇ ਫੋਕਸ ਕਰਨਾ ਚਾਹੁੰਦਾ ਹੈ। ਇਨਬਾਕਸ ਬਾਈ ਜੀਮੇਲ ਨੂੰ 2014 ‘ਚ ਲੌਂਚ ਕੀਤਾ ਗਿਆ ਸੀ।
- - - - - - - - - Advertisement - - - - - - - - -