ਏਟੀਐਮ ਤੋਂ ਪੈਸੇ ਕਢਾਉਣ ਵਾਲੇ ਹੋ ਜਾਣ ਸਾਵਧਾਨ !
ਕਾਰਡ ਗਵਾਚਣ 'ਤੇ ਤੁਰੰਤ ਬਲੌਕ ਕਰਵਾ ਦਿਓ।
ਪੈਸੇ ਕਢਵਾਉਣ ਤੋਂ ਬਾਅਦ ਸੰਭਵ ਹੋਵੇ ਤਾਂ ਕੈਸ਼ ਵਿਡ੍ਰਾਲ ਮੈਸੇਜ ਦਾ ਇੰਤਜ਼ਾਰ ਕਰੋ।
ਏਟੀਐਮ ਤੋਂ ਪੈਸੇ ਕਢਵਾਉਣ ਲੱਗਿਆਂ ਕੀਪੈਡ ਆਪਣੇ ਹੱਥਾਂ ਨਾਲ ਲੁਕਾ ਲਵੋ। ਪੈਸੇ ਕਢਵਾਉਣ ਤੋਂ ਬਾਅਦ ਰਸੀਦ ਇੱਧਰ-ਉੱਧਰ ਨਾ ਸੁੱਟੋ।
ਏਟੀਐਮ ਦਾ ਕਾਰਡ ਸਲੌਟ ਆਮ ਨਾਲੋਂ ਜ਼ਿਆਦਾ ਲੰਮਾ ਜਾਂ ਢਿੱਲਾ ਲੱਗੇ ਤਾਂ ਪੈਸੇ ਨਾ ਕਢਵਾਓ।
ਜਦੋਂ ਏਟੀਐਮ ਤੋਂ ਪੈਸੇ ਕਢਵਾਓ ਤਾਂ ਧਿਆਨ ਰੱਖੋ ਕਿ ਕੈਮਰਾ ਕਿੱਥੇ ਲੱਗਾ ਹੋਇਆ ਹੈ। ਜੇਕਰ ਕੈਮਰਾ ਅਜਿਹੀ ਜਗ੍ਹਾ ਲੱਗਾ ਹੈ ਜਿੱਥੋ ਕੀ-ਪੈਡ ਦਿਖਾਈ ਦਿੰਦਾ ਹੈ ਤਾਂ ਉੱਥੋਂ ਪੈਸੇ ਨਾ ਕਢਵਾਓ।
ਇਸ ਤੋਂ ਇਲਾਵਾ ਇਹ ਅਪਰਾਧੀ ਤੇ ਹੈਕਰਸ ਏਟੀਐਮ ਦੇ ਕੀ-ਪੈਡ ਉੱਤੇ ਇੱਕ ਪਤਲੀ ਫਿਲਮ ਵੀ ਲਾ ਦਿੰਦੇ ਹਨ। ਇਸ ਨਾਲ ਕੀ-ਪੈਡ 'ਤੇ ਉਂਗਲੀਆਂ ਦੇ ਨਿਸ਼ਾਨ ਛਪ ਜਾਂਦੇ ਹਨ ਤੇ ਉਨ੍ਹਾਂ ਨੂੰ ਪਿਨ ਦਾ ਪਤਾ ਲੱਗ ਜਾਂਦਾ ਹੈ। ਇਸ ਜਾਣਕਾਰੀ ਨਾਲ ਚੋਰ ਕਾਰਡ ਦਾ ਕਲੋਨ ਤਿਆਰ ਕਰ ਲੈਂਦੇ ਹਨ। ਇਸ ਜ਼ਰੀਏ ਗਾਹਕਾਂ ਦੇ ਖਾਤੇ 'ਚੋਂ ਪੈਸੇ ਚੋਰੀ ਕਰਦੇ ਹਨ।
ਬੈਂਕ 'ਚ ਸਭ ਤੋਂ ਪਹਿਲਾਂ ਹੈਕਰਸ ਸਕੀਮਿੰਗ ਨੂੰ ਅੰਜ਼ਾਮ ਦਿੰਦੇ ਹਨ। ਉਸ ਲਈ ਏਟੀਐਮ ਮਸ਼ੀਨ ਦੇ ਸਲਾਟ ਅੰਦਰ ਸਕੀਮਰ ਨਾਂ ਦੀ ਡਿਵਾਇਸ ਲਾ ਦਿੰਦੇ ਹਨ। ਸਕੀਮਰ ਡਿਵਾਇਸ ਦੀ ਮਦਦ ਨਾਲ ਕਾਰਡ ਦੀ ਮੈਗਨੈਟਿਕ ਸਟ੍ਰਿਪ ਦੇ ਕੀ-ਪੈਡ ਉੱਤੇ ਇੱਕ ਕੈਮਰਾ ਲਾ ਦਿੰਦੇ ਹਨ। ਇਸ ਨਾਲ ਉਨ੍ਹਾਂ ਨੂੰ ਏਟੀਐਮ ਯੂਜ਼ਰਸ ਦੇ ਪਿਨ ਦੀ ਜਾਣਕਾਰੀ ਮਿਲ ਜਾਂਦੀ ਹੈ।
ਬੈਂਕ ਜਾਂ ਏਟੀਐਮ 'ਚ ਚੋਰੀ ਦੀਆਂ ਆਮ ਘਟਨਾਵਾਂ ਵਾਪਰਦੀਆਂ ਹਨ। ਹੈਕਿੰਗ ਜ਼ਰੀਏ ਕੀਤੀ ਚੋਰੀ ਨੂੰ ਫੜ੍ਹਨਾ ਹੋਰ ਵੀ ਔਖਾ ਹੋ ਜਾਂਦਾ ਹੈ। ਅਜਿਹੇ 'ਚ ਇਹ ਸਾਵਧਾਨੀ ਵਰਤ ਕੇ ਤੁਸੀਂ ਹੈਕਰਸ ਤੋਂ ਆਪਣੀ ਜਾਣਕਾਰੀ ਬਚਾ ਸਕਦੇ ਹੋ।