ਸਾਲ 2017 'ਚ ਇਨ੍ਹਾਂ 10 ਫਿਲਮਾਂ ਦੀ ਰਹੀ ਧਮਾਲ
Download ABP Live App and Watch All Latest Videos
View In Appਟਾਈਗਰ ਜ਼ਿੰਦਾ ਹੈ- ਸਾਲ ਖਤਮ ਹੁੰਦੇ ਹੁੰਦੇ ਸਲਮਾਨ ਦੀ ਫਿਲਮ ਟਾਈਗਰ ਜ਼ਿੰਦਾ ਹੈ ਬਾਕਸ ਆਫਿਸ ਵਿੱਚ ਧਮਾਲਾਂ ਪਾ ਗਈ। ਫਿਲਮ ਪਹਿਲਾਂ ਹੀ 250 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਲਮਾਨ ਤੇ ਕੈਟਰੀਨਾ ਜੋੜਿਆਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ।
ਜੌਲੀ ਐਲ.ਐਲ.ਬੀ. 2- ਭਾਰਤ ਵਿੱਚ ਜੁਡੀਸ਼ਰੀ ਸਿਸਟਮ 'ਤੇ ਬਾਣੀ ਫਿਲਮ 'ਜੌਲੀ ਐਲਐਲਬੀ 2' ਨੇ 117 ਕਰੋੜ ਦੀ ਕਮਾਈ ਕਰਕੇ 9ਵੇਂ ਸਥਾਨ 'ਤੇ ਰਹੀ। ਫਿਲਮ ਵਿੱਚ ਅਕਸ਼ੈ ਕੁਮਾਰ ਨੇ ਵਕੀਲ ਦੀ ਭੂਮਿਕਾ ਨਿਭਾਈ ਹੈ।
ਬਦਰੀਨਾਥ ਕੀ ਦੁਲਹਨੀਆ- ਵਰੁਣ ਧਵਨ ਤੇ ਅਲੀਆ ਭੱਟ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਵੀ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕੁਲ 116.60 ਕਰੋੜ ਦੀ ਕਮਾਈ ਕੀਤੀ।
ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ', ਜੋ ਈਦ 'ਤੇ ਰਿਲੀਜ਼ ਕੀਤੀ ਗਈ ਸੀ, ਇਸ ਵਾਰ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਸਿਰਫ 121.25 ਕਰੋੜ ਰੁਪਏ ਦੀ ਕਮਾਈ ਹੀ ਕੀਤੀ।
ਟੌਇਲੈੱਟ: ਏ ਲਵ ਸਟੋਰੀ- ਟੌਇਲੈੱਟਾਂ ਤੇ ਸਫ਼ਾਈ ਵਰਗੇ ਬੁਨਿਆਦੀ ਵਿਸ਼ਿਆਂ ਦੀ ਪੇਸ਼ਕਸ਼: 'ਟੌਇਲੈੱਟ: ਇੱਕ ਪ੍ਰੇਮ ਕਥਾ' ਇਸ ਸਾਲ ਦੀ 125 ਕਰੋੜ ਤੋਂ ਵੱਧ ਕਮਾਈ ਕਰਨ ਵਾਲੀ ਛੇਵੀਂ ਫਿਲਮ ਹੈ। ਅਕਸ਼ੈ ਕੁਮਾਰ ਤੇ ਭੂਮੀ ਪੇਡੇਨੇਕਰ ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਸਨ।
'ਕਾਬਿਲ' ਦੋ ਅੰਨ੍ਹੇ ਲੋਕਾਂ ਦੀ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ। ਫਿਲਮ 126.85 ਕਰੋੜ ਦੀ ਕਮਾਈ ਕਰਕੇ ਪੰਜਵੇਂ ਸਥਾਨ 'ਤੇ ਰਹੀ। ਰਿਤਿਕ ਰੌਸ਼ਨ ਤੇ ਯਾਮੀ ਗੌਤਮ ਨੇ ਫ਼ਿਲਮ ਵਿੱਚ ਇੱਕ ਅੰਨ੍ਹੇ ਪ੍ਰੇਮੀ ਦੀ ਭੂਮਿਕਾ ਨਿਭਾਈ ਸੀ।
ਰਾਈਸ-ਸ਼ਾਹਰੁਖ ਖਾਨ ਦੀ ਕ੍ਰਾਈਮ ਥ੍ਰਿਲਰ ਫਿਲਮ ਰਾਈਸ ਨੇ ਘਰੇਲੂ ਬਾਕਸ ਆਫਿਸ ਵਿੱਚ ਕੁੱਲ 139 ਕਰੋੜ ਰੁਪਏ ਕਮਾਏ।
ਜੁੜਵਾ-2: 1997 ਵਿੱਚ ਸਲਮਾਨ ਖਾਨ ਦੀ ਜੁੜਵਾ ਦੀ ਰੀਮੇਕ ਦੀ ਮੁੱਖ ਭੂਮਿਕਾ ਵਿੱਚ ਵਰੁਣ ਧਵਨ, ਜੈਕਲੀਨ ਫਰਨਾਂਡੀਜ਼ ਤੇ ਤਾਪਸੀ ਪੰਨੂ ਸਨ। ਇਹ ਫ਼ਿਲਮ ਸਾਲ 2017 ਤੀਸਰੇ ਨੰਬਰ 'ਤੇ ਰਹੀ।
ਗੋਲਮਾਲ ਅਗੇਨ- ਗੋਲਮਾਲ ਲੜੀ ਦੀ ਚੌਥੀ ਫਿਲਮ ਨੇ ਬਾਕਸ ਆਫਿਸ ਵਿੱਚ ਚੰਗੀ ਕਮਾਈ ਕੀਤੀ ਹੈ। ਫਿਲਮ ਨੇ 205 ਕਰੋੜ ਰੁਪਏ ਕਮਾਏ ਹਨ।
ਇਸ ਸਾਲ ਅਪਰੈਲ ਵਿੱਚ ਰਿਲੀਜ਼ ਹੋਈ ਫਿਲਮ 'ਬਾਹੂਬਲੀ 2' ਦੇ ਹਿੰਦੀ ਵਰਜ਼ਨ ਨੇ ਭਾਰਤ ਵਿੱਚ ਕੁੱਲ 511.30 ਕਰੋੜ ਰੁਪਏ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਫ਼ਿਲਮ ਵਿੱਚ ਪ੍ਰਭਾਸ ਤੇ ਅਨੁਸ਼ਕਾ ਸ਼ੈਟੀ ਮੁੱਖ ਭੂਮਿਕਾ ਵਿੱਚ ਸਨ।
- - - - - - - - - Advertisement - - - - - - - - -