ਹੁਣ ਆਏਗੀ ਟੋਇਟਾ ਦੀ ਬਲੇਨੋ, ਗਲੈਂਜਾ ਹੋਏਗਾ ਕਾਰ ਦਾ ਨਾਂ
ਇਸ ਦਾ ਮੁਕਾਬਲਾ ਹੌਂਡਾ ਜੈਜ਼, ਫਾਕਸਵੈਗਨ ਪੋਲੋ, ਮਾਰੂਤੀ ਬਲੇਨੋ ਨਾਲ ਹੋਵੇਗਾ। ਜਾਣਕਾਰੀ ਹੈ ਕਿ ਗਲੈਂਜਾ ਤੋਂ ਬਾਅਦ ਕੰਪਨੀ ਮਾਰੂਤੀ ਵਿਟਾਰਾ ਬ੍ਰੇਜ਼ਾ ਨੂੰ ਵੀ ਟੋਇਟਾ ਬੈਜ਼ਿੰਗ ਨਾਲ ਉਤਾਰੇਗੀ।
Download ABP Live App and Watch All Latest Videos
View In Appਗਲੈਂਜਾ ਦੀ ਸਾਰੀ ਸੇਲ ਦੀ ਜ਼ਿੰਮੇਦਾਰੀ ਟੋਇਟਾ ਦੀ ਹੋਵੇਗੀ। ਇਸ ਦੀ ਕੀਮਤ ਮਾਰੂਤੀ ਤੋਂ ਜ਼ਿਆਦਾ ਹੋ ਸਕਦੀ ਹੈ।
ਗਾਹਕ ਚਾਹੇ ਤਾਂ ਕਾਰ ਦਾ ਮੈਨੂਅਲ ਵੈਰੀਅੰਟ ਜਾਂ ਆਟੋਮੈਟਿਕ ਵੈਰੀਅੰਟ ਲੈ ਸਕਦੀ ਹੈ। ਦੋਵਾਂ ‘ਚ ਚੰਗੇ ਫੀਚਰ ਮਿਲਣਗੇ।
ਕਿਆਸ ਲਾਏ ਜਾ ਰਹੇ ਹਨ ਕਿ ਟੋਇਟਾ ਗਲੈਂਜਾ ‘ਚ ਮਾਰੂਤੀ ਬਲੇਨੋ ਤੋਂ ਜ਼ਿਆਦਾ ਫੀਚਰ ਦਿੱਤੇ ਜਾ ਸਕਦੇ ਹਨ।
ਖ਼ਬਰਾਂ ਨੇ ਕਿ ਮਾਰੂਤੀ ਬਲੇਨੋ ਦੀ ਤਰ੍ਹਾਂ ਟੋਇਟਾ ਗਲੈਂਜਾ ‘ਚ ਵੀ ਬੀਐਸ-6 ਇੰਜਨ ਮਿਲੇਗਾ। ਇਸ ਦੀ ਡਿਜ਼ਾਇਨ ‘ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਮਾਰੂਤੀ ਬਲੇਨੋ ਚਾਰ ਇੰਜਨ ਆਪਸ਼ਨ ‘ਚ ਉਪਲੱਧ ਹੈ, ਜਿੱਥੇ ਟੋਇਟਾ ਗਲੈਂਜਾ ਸਿਰਫ 1.2 ਪੈਟਰੋਲ ਇੰਜਨ ‘ਚ ਆਵੇਗੀ। ਇਸ ‘ਚ ਮੈਨੂਅਲ ਤੇ ਸੀਵੀਟੀ ਗਿਅਰਬਾਕਸ ਦਾ ਆਪਸ਼ਨ ਮਿਲੇਗਾ।
ਇਸ ਕਰਾਰ ਤਹਿਤ ਟੋਇਟਾ ਸਭ ਤੋਂ ਪਹਿਲਾਂ ਮਾਰੂਤੀ ਬਲੇਨੋ ਦਾ ਕ੍ਰਾਸ ਬੈਜ ਵਰਜਨ ਲਿਆਵੇਗੀ। ਇਸ ਬਲੇਨੋ ਕਾਰ ਨੂੰ ਗਲੈਂਜਾ ਨਾਂ ਦਿੱਤਾ ਗਿਆ ਹੈ। ਇਸ ਨੂੰ ਆਉਣ ਵਾਲੇ ਕੁਝ ਹਫਤਿਆਂ ‘ਚ ਲੌਂਚ ਕੀਤਾ ਜਾਵੇਗਾ।
ਟੋਇਟਾ ਤੇ ਸੁਜ਼ੂਕੀ ਨੇ ਕੁਝ ਸਮਾਂ ਪਹਿਲਾਂ ਕ੍ਰਾਸ-ਬੈਜ ਕਾਰਾਂ ਨੂੰ ਲੈ ਕੇ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਇੱਕ ਕੰਪਨੀ ਦੂਜੀ ਕੰਪਨੀ ਦੀ ਕਾਰ ਨੂੰ ਆਪਣੀ ਬੈਜਿੰਗ ਨਾਲ ਬਾਜ਼ਾਰ ‘ਚ ਉਤਾਰੇਗੀ।
ਟੋਇਟਾ ਬੈਜ ਨਾਲ ਆਉਣ ਵਾਲੀ ਬਲੇਨੋ ਦੀ ਲੌਂਚਿੰਗ ਦੀਆਂ ਤਿਆਰੀਆਂ ਹੋ ਰਹੀਆਂ ਹਨ। ਟੋਇਟਾ ‘ਬਲੇਨੋ’ ਨੂੰ ਇਸ ਸਾਲ ਮੱਧ ਤਕ ਲੌਂਚ ਕੀਤਾ ਜਾ ਸਕਦਾ ਹੈ, ਜੋ ਸਿਰਫ ਪੈਟਰੋਲ ਇੰਜ਼ਨ ਨਾਲ ਹੀ ਆਵੇਗੀ।
- - - - - - - - - Advertisement - - - - - - - - -