ਹਿੱਟ ਐਕਟਰ ਸ਼ੰਮੀ ਕਪੂਰ ਨੂੰ ਪਹਿਲੀ ਸੈਲਰੀ ਮਿਲੀ ਸੀ 50 ਰੁਪਏ
ਸ਼ੰਮੀ ਕਪੂਰ ਨੂੰ ਆਪਣੇ ਵੱਡੇ ਭਰਾ ਰਾਜ ਕਪੂਰ ਕਾਰਨ ਸਕੂਲ ਛੱਡਣਾ ਪਿਆ ਸੀ। ਕਾਰਨ ਸੀ ਕਿ ਸ਼ੰਮੀ ਅਤੇ ਰਾਜ ਨੂੰ ਪ੍ਰਿਥਵੀ ਥਿਏਟਰ ‘ਚ ਸ਼ਕੁੰਤਲਾ ਨਾਟਕ ‘ਚ ਰੋਲ ਕਰਨਾ ਸੀ ਤੇ ਰਿਹਰਸਲ ਲਈ ਸਕੂਲ ਤੋਂ ਛੁੱਟੀ ਨਾ ਮਿਲਣ ਕਰਕੇ ਰਾਜ ਕਪੂਰ ਪ੍ਰਿੰਸੀਪਲ ਨਾਲ ਲੜ ਕੇ ਸਕੂਲ ਤੋਂ ਆ ਗਏ ਅਤੇ ਇਸੇ ਕਾਰਨ ਸ਼ੰਮੀ ਨੂੰ ਵੀ ਸਕੂਲ ਛੱਡਣਾ ਪਿਆ।
Download ABP Live App and Watch All Latest Videos
View In Appਸ਼ੰਮੀ ਨੇ ਆਪਣੇ ਫ਼ਿਲਮੀ ਕਰੀਅਰ ‘ਚ ਕਈ ਬੇਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਦੀ ਆਖਰੀ ਫ਼ਿਲਮ ਇਮਤੀਆਜ਼ ਅਲੀ ਦੀ ‘ਰਾਕਸਟਾਰ’ ਸੀ। ਜਿਸ ‘ਚ ਉਨ੍ਹਾਂ ਨੇ ਕਲਾਸਿਕਲ ਆਰਟਿਸਟ ਉਸਤਾਦ ਜਮੀਲ ਖ਼ਾਨ ਦਾ ਰੋਲ ਕੀਤਾ ਸੀ। ਇਹ ਫ਼ਿਲਮ 2011 ‘ਚ ਆਈ ਜਿਸ ‘ਚ ਲੀਡ ਰੋਲ ਰਣਬੀਰ ਕਪੂਰ ਨੇ ਕੀਤਾ ਸੀ।
ਨੂਤਨ, ਸ਼ੰਮੀ ਦੇ ਬਚਪਨ ਦੀ ਦੋਸਤ ਰਹੀ ਹੈ। ਦੋਨਾਂ ਨੇ 1953 ‘ਚ ਫ਼ਿਲਮ ‘ਲੈਲਾ ਮਜਨੂੰ’ ‘ਚ ਕੰਮ ਕੀਤਾ ਸੀ। ਸ਼ੰਮੀ ਉਦੋਂ 6 ਸਾਲ ਅਤੇ ਨੂਤਨ 3 ਸਾਲ ਦੀ ਸੀ। ਨਾਲ ਹੀ ਸ਼ੰਮੀ ਨੂੰ ਪਹਾੜੀ ਗਾਣੇ ਵੱਧ ਪਸੰਦ ਸੀ ਜਿਸ ਕਾਰਨ ਉਹ ਫ੍ਰੀ ਸਮੇਂ ‘ਚ ਪਹਾੜੀ ਗਾਣੇ ਗਾਇਆ ਕਰਦੇ ਸੀ।
ਸ਼ੰਮੀ ਕਪੂਰ ਡਾਂਸ ਦੇ ਕਾਫੀ ਦੀਵਾਨੇ ਸੀ ਉਨ੍ਹਾਂ ਦੇ ਕਈ ਗਾਣੇ ਅਤੇ ਡਾਂਸ ਲੋਕਾਂ ਨੂੰ ਅੱਜ ਵੀ ਝੂਮਣ ਲਈ ਮਜਬੂਰ ਕਰ ਦਿੰਦੇ ਹਨ। ਗਜ਼ਬ ਦੀ ਐਨਰਜੀ ਤੇ ਮਸਤੀ ਭਰੇ ਕਿਰਦਾਰ ਨਿਭਾਉਣ ਵਾਲੇ ਸ਼ੰਮੀ 14 ਅਗਸਤ 2011 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਸ਼ੰਮੀ ਨੂੰ 1988 ‘ਚ ਕੰਪਿਊਟਰ ਦਾ ਪਤਾ ਲੱਗਿਆ, ਅਤੇ ਉਹ ਭਾਰਤ ਦੇ ਉਨ੍ਹਾਂ ਕੁਝ ਲੋਕਾਂ ‘ਚ ਸ਼ਾਮਲ ਸੀ ਜਿਨ੍ਹਾਂ ਨੇ ਉਸ ਸਮੇਂ ਇੰਟਰਨੈੱਟ ਨੂੰ ਵਰਤਿਆ ਸੀ।
1969 ‘ਚ ਨੀਲਾ ਨਾਲ ਵਿਆਹ ਤੋਂ ਪਹਿਲਾਂ ਸ਼ੰਮੀ ਨੇ ਫੋਨ ‘ਤੇ ਨੀਲਾ ਨੂੰ ਆਪਣੇ ਬਾਰੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਸੀ ਅਤੇ ਬਾਅਦ ‘ਚ ਕਿਹਾ ਸੀ ਕਿ ਮੈਂ ਵਿਆਹ ਲਈ ਤਿਆਰ ਹਾਂ।
ਸ਼ਮਸ਼ੇਰ ਰਾਜ ਕਪੂਰ ਯਾਨੀ ਸ਼ੰਮੀ ਕਪੂਰ ਬਾਲੀਵੁੱਡ ਦੇ ਹਿੱਟ ਐਕਟਰਾਂ ਦੀ ਲਿਸਟ ‘ਚ ਸ਼ਾਮਲ ਰਹੇ ਹਨ। ਉਹ ਆਪਣੀ ਜ਼ਿੰਦਗੀ ਕਾਫੀ ਮਸਤੀ ਭਰੇ ਅੰਦਾਜ਼ ‘ਚ ਜੀਊਂਦੇ ਰਹੇ ਅਤੇ ਇਹੀ ਅੰਦਾਜ਼ ਉਨ੍ਹਾਂ ਦੀ ਫ਼ਿਲਮਾਂ ‘ਚ ਵੀ ਦੇਖਣ ਨੂੰ ਮਿਲਦਾ ਸੀ।
ਕਹਿੰਦੇ ਹਨ ਕਿ ਸ਼ੰਮੀ ਦੀ ਦੋਸਤੀ ਕਈ ਕੁੜੀਆਂ ਨਾਲ ਹੁੰਦੀ ਸੀ, ਜਿਸ ਬਾਰੇ ਉਨ੍ਹਾਂ ਦੀ ਫੈਮਿਲੀ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ। ਇੱਕ ਟਾਈਮ ‘ਤੇ ਤਾਂ ਉਨ੍ਹਾਂ ਨੇ ਵਿਦੇਸ਼ੀ ਬੈਲੇ ਡਾਂਸਰ ਨੂੰ ਵੀ ਡੇਟ ਕੀਤਾ ਪਰ ਕੁਝ ਸਮੇਂ ਬਾਅਦ ਹੀ ਦੋਨਾਂ ਦਾ ਬ੍ਰੇਕਅੱਪ ਹੋ ਗਿਆ।
ਸ਼ੰਮੀ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਕਦੇ ਸਟਾਰ ਕਿਡ ਵਾਲੀ ਲਾਂਚਿੰਗ ਨਹੀਂ ਦਿੱਤੀ। ਸ਼ੰਮੀ ਦਾ ਫ਼ਿਲਮੀ ਕਰੀਅਰ ਚਾਇਲਡ ਐਕਟਰ ਦੇ ਤੌਰ ‘ਤੇ ਹੋਇਆ ਅਤੇ ਉਸ ਨੁੰ ਮਹੀਨੇ ਦੇ ਸਿਰਫ 150 ਰੁਪਏ ਹੀ ਮਿਲਦੇ ਸੀ।
ਸ਼ੰਮੀ ਨੇ ਬਾਅਦ ‘ਚ ਜਦੋਂ ਕਾਲਜ ਵੀ ਛੱਡ ਦਿੱਤਾ ਅਤੇ ਘਰੇ ਆ ਕੇ ਆਪਣੇ ਪਿਤਾ ਪ੍ਰਿਥਵੀ ਕਪੂਰ ਤੋਂ ਮੁਆਫੀ ਮੰਗੀ ਤਾਂ ਪ੍ਰਿਥਵੀ ਨੇ ਉਨ੍ਹਾਂ ਦਾ ਮਨ ਪੜ੍ਹਕੇ ਕਿਹਾ ਕੋਈ ਗੱਲ ਨਹੀਂ ਕਲ ਤੋਂ ਥਿਏਟਰ ਜੁਆਇਨ ਕਰ ਲਓ। ਸ਼ੰਮੀ ਨੂੰ ਇੱਥੇ ਕੰਮ ਕਰਨ ਦੇ 50 ਰੁਪਏ ਮਿਲਦੇ ਸੀ।
1953 ‘ਚ ਉਸ ਦੀ ਫ਼ਿਲਮ ‘ਜੀਵਨ ਜਯੋਤੀ’ ਆਈ, ਜਿਸ ਲਈ ਉਸ ਨੂੰ 11,111 ਰੁਪਏ ਮਿਲੇ। ਉਨ੍ਹਾਂ ਨੂੰ ਇਹ ਫ਼ਿਲਮ ਪ੍ਰੋਡਿਊਸਰ ਏ.ਆਰ. ਕਾਰਦਾਰ ਨੇ ਆਫਰ ਕੀਤੀ ਸੀ। ਜਿਨ੍ਹਾਂ ਨੇ ਸ਼ੰਮੀ ਨੂੰ ਪਠਾਨ ਦਾ ਰੋਲ ਕਰਦੇ ਦੇਖ ਉਨ੍ਹਾਂ ਦੀ ਐਕਟਿੰਗ ਦੀ ਤਾਰੀਫ ਕੀਤੀ ਸੀ।
ਸ਼ੰਮੀ ਅਤੇ ਗੀਤਾ ਨੇ ਮੰਦਿਰ ‘ਚ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਦੋ ਬੱਚੇ ਆਦਿਤਿਆ ਰਾਜ ਕਪੂਰ ਅਤੇ ਕੰਚਨ ਹਨ। ਵਿਆਹ ਦੇ 10 ਸਾਲ ਬਾਅਦ ਹੀ ਗੀਤਾ ਦੀ ਚੇਚਕ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਨੀਲਾ ਨਾਲ ਵਿਆਹ ਕੀਤਾ ਸੀ।
- - - - - - - - - Advertisement - - - - - - - - -