ਦੁਨੀਆ ਦੇ ਉਹ ਵੱਡੇ ਨਾਂ, ਜਿਨ੍ਹਾਂ ਨੂੰ ਕੋਰੋਨਾਵਾਇਰਸ ਨੇ ਘੇਰਿਆ, ਵੇਖੋ ਫੋਟੋਆਂ
ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੱਟਨ ਨੂੰ ਵੀ ਕੋਰੋਨਾਵਾਇਰਸ ਹੋ ਗਿਆ ਹੈ। ਗ੍ਰਹਿ ਮੰਤਰੀ ਪੀਟਰ ਡਟਨ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
Download ABP Live App and Watch All Latest Videos
View In Appਯੂਟਾ ਜੈਜ਼ ਬਾਸਕਟਬਾਲ ਖਿਡਾਰੀ ਰੂਡੀ ਗੋਬਰਟ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੋਰੋਨਾਵਾਇਰਸ ਦਾ ਮਜ਼ਾਕ ਉਡਾਇਆ। ਬਾਅਦ 'ਚ ਪ੍ਰੇਸ਼ਾਨੀ ਹੋਣ 'ਤੇ ਉਹ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ। ਅਹਿਮ ਗੱਲ ਇਹ ਹੈ ਕਿ ਐਨਬੀਏ ਦਾ ਇਹ ਸੀਜ਼ਨ ਰੱਦ ਹੋ ਗਿਆ ਹੈ।
ਹਾਲੀਵੁੱਡ ਐਕਟਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪੌਜ਼ਟਿਵ ਪਾਏ ਗਏ ਹਨ।
ਦੱਸ ਦੇਈਏ ਕਿ ਬ੍ਰਿਟੇਨ ਦੀ ਸਿਹਤ ਮੰਤਰੀ ਨੈਡੀਨ ਡੌਰਿਸ ਵੀ ਇੱਕ ਕੋਰੋਨਾ ਪੌਜ਼ਟਿਵ ਹੈ। ਉਹ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਟਰੂਡੋ ਵੀ ਕੋਰੋਨਾਵਾਇਰਸ ਹੋ ਗਿਆ ਹੈ। ਹੁਣ ਤੱਕ ਕੈਨੇਡਾ ਵਿੱਚ ਕੋਰੋਨਾ ਦੇ 142 ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮੌਤ ਵੀ ਹੋਈ ਹੈ।
ਕੋਰੋਨਾਵਾਇਰਸ ਪੂਰੀ ਦੁਨੀਆ 'ਚ ਲਗਾਤਾਰ ਤਬਾਹੀ ਮਚਾ ਰਿਹਾ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਦਿਨ ਲਗਾਤਾਰ ਵਧ ਰਹੀ ਹੈ।
- - - - - - - - - Advertisement - - - - - - - - -