10 ਵਿਸ਼ਵ ਰਿਕਾਰਡ ਬਣਾ ਚੁੱਕੇ ਇਸ ਪੁਲ ਦੇ ਹੁਣ ਸੈਲਾਨੀ ਵੀ ਕਰ ਸਕਦੇ ਨੇ ਦਰਸ਼ਨ
Download ABP Live App and Watch All Latest Videos
View In Appਜੁਲਾਈ 'ਚ ਪੁਲ ਦੀ ਮਜ਼ਬੂਤੀ ਨੂੰ ਦਿਖਾਉਣ ਲਈ ਚੀਨ ਨੇ ਇੱਕ, ਦੋ ਟਨ ਵਜ਼ਨ ਵਾਲੇ ਟਰੱਕ ਨੂੰ ਇਸ 'ਤੇ ਚਲਾਇਆ ਸੀ। ਤੁਹਾਨੂੰ ਦੱਸ ਦਈਏ ਕਿ ਅਨੋਖੇ ਸਤੰਭ ਵਾਂਗ ਪਰਬਤ 'ਤੇ ਬਣਿਆ ਅਜਿਹਾ ਪੁਲ ਹਾਲੀਵੁੱਡ ਦੀ ਹਿੱਟ ਫਿਲਮ 'ਅਵਤਾਰ' ਦੇਖਣ ਨੂੰ ਮਿਲਿਆ ਸੀ।
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਰੋਜ਼ਾਨਾ ਪੁਲ ਤੋਂ ਵਧ ਤੋਂ ਵਧ 8000 ਲੋਕਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਇਸ ਲਈ ਪਹਿਲਾਂ ਰਿਜ਼ਰਵੇਸ਼ਨ ਕਰਾਉਣੀ ਹੋਵੇਗੀ। ਦਸੰਬਰ 'ਚ ਇਹ ਪੁਲ ਬਣ ਕੇ ਤਿਆਰ ਹੋਇਆ ਸੀ।
ਇਹ ਪੁਲ ਜ਼ਮੀਨ ਤੋਂ ਕਰੀਬ 300 ਮੀਟਰ ਉੱਪਰ ਖੜੀਆਂ ਦੋ ਚੱਟਾਨਾਂ ਵਿਚਕਾਰ ਬਣਿਆ ਹੋਇਆ ਹੈ। ਪੁਲ ਦੀ ਪ੍ਰਬੰਧਨ ਸਮਿਤੀ ਨੇ ਦੱਸਿਆ ਕਿ ਆਪਣੇ ਡਿਜ਼ਾਇਨ ਅਤੇ ਨਿਰਮਾਣ ਸਮੇਤ ਇਸ ਦੇ ਖਾਤੇ 'ਚ 10 ਵਿਸ਼ਵ ਰਿਕਾਰਡ ਸ਼ਾਮਲ ਹਨ।
ਆਪਣੇ ਅਨੋਖੇ ਡਿਜ਼ਾਇਨ ਅਤੇ ਨਿਰਮਾਣ ਕਾਰਨ 10 ਰਿਕਾਰਡ ਆਪਣੇ ਨਾਂ ਕਰ ਚੁੱਕੇ ਸੰਸਾਰ ਦੇ ਸਭ ਤੋਂ ਲੰਬੇ ਅਤੇ ਉੱਚੇ ਕੱਚ ਦੇ ਪੁਲ ਨੂੰ ਚੀਨ ਦੇ ਹੂਨਾਨ ਸੂਬੇ 'ਚ ਇਸ ਹਫਤੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। 430 ਮੀਟਰ ਲੰਬੇ, 6 ਮੀਟਰ ਚੌੜੇ ਪੁਲ ਨੂੰ ਤਿੰਨ ਪਰਤਾਂ ਵਾਲੇ 99 ਪਾਰਦਰਸ਼ੀ ਸ਼ੀਸ਼ੇ ਦੇ ਟੁਕੜਿਆਂ ਨਾਲ ਬਣਾਇਆ ਗਿਆ ਹੈ।
- - - - - - - - - Advertisement - - - - - - - - -