ਯਾਸਿਰ ICC ਰੈਂਕਿੰਗ 'ਚ ਚੋਟੀ 'ਤੇ
ਹੁਣ ਯਾਸਿਰ ਸ਼ਾਹ ਅਸ਼ਵਿਨ ਤੋਂ 7 ਅੰਕ ਅਤੇ ਐਂਡਰਸਨ ਤੋਂ 10 ਅੰਕ ਅੱਗੇ ਹਨ। ਯਾਸਿਰ ਸ਼ਾਹ ਨੇ ਹੁਣ ਤਕ 13 ਟੈਸਟ ਮੈਚਾਂ 'ਚ 23 ਦੀ ਔਸਤ ਨਾਲ 86 ਵਿਕਟ ਆਪਣੇ ਨਾਮ ਕੀਤੇ ਹਨ।
Download ABP Live App and Watch All Latest Videos
View In Appਇੰਗਲੈਂਡ ਖਿਲਾਫ ਲਾਰਡਸ ਦੇ ਮੈਦਾਨ 'ਤੇ ਪਹਿਲੇ ਟੈਸਟ 'ਚ ਧਮਾਕੇਦਾਰ ਖੇਡ ਵਿਖਾਉਣ ਵਾਲੇ ਯਾਸਿਰ ਸ਼ਾਹ ICC ਟੈਸਟ ਗੇਂਦਬਾਜ਼ੀ 'ਚ ਟਾਪ 'ਤੇ ਪਹੁੰਚ ਗਏ ਹਨ।
ਗੇਂਦਬਾਜਾਂ ਦੀ ਰੈਂਕਿੰਗ 'ਚ ਨੰਬਰ 1 ਬਣਨ ਵਾਲੇ ਦਿਸੰਬਰ 1996 ਤੋਂ ਬਾਅਦ ਯਾਸਿਰ ਪਹਿਲੇ ਪਾਕਿਸਤਾਨੀ ਗੇਂਦਬਾਜ਼ ਬਣ ਗਏ ਹਨ। ਇਸਤੋਂ ਪਹਿਲਾਂ ਇਹ ਕਾਰਨਾਮਾ ਮੁਸ਼ਤਾਕ ਅਹਿਮਦ ਨੇ ਕਰਕੇ ਵਿਖਾਇਆ ਸੀ।
ਪਾਕਿਸਤਾਨ ਨੇ ਪਹਿਲੇ ਟੈਸਟ 'ਚ ਇੰਗਲੈਂਡ ਨੂੰ ਉਸੇ ਦੇ ਘਰੇਲੂ ਮੈਦਾਨ 'ਤੇ 75 ਰਨ ਨਾਲ ਮਾਤ ਦਿੱਤੀ। ਯਾਸਿਰ ਨੇ ਮੈਚ 'ਚ ਕੁਲ 10 ਵਿਕਟ ਆਪਣੇ ਨਾਮ ਕੀਤੇ। ਯਾਸਿਰ ਨੇ ਪਹਿਲੀ ਪਾਰੀ 'ਚ 72 ਰਨ ਦੇਕੇ 6 ਵਿਕਟ ਝਟਕੇ ਜਦਕਿ ਦੂਜੀ ਪਾਰੀ 'ਚ 69 ਰਨ ਦੇਕੇ 4 ਵਿਕਟ ਹਾਸਿਲ ਕੀਤੇ। ਉਨ੍ਹਾਂ ਨੇ ਭਾਰਤੀ ਸਪਿਨਰ ਆਰ. ਅਸ਼ਵਿਨ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਤੇ ਸਟੂਅਰਟ ਬਰੌਡ ਨੂੰ ਪਛਾੜ ਕੇ ਨੰਬਰ 1 ਦੇ ਸਥਾਨ 'ਤੇ ਕਬਜਾ ਕੀਤਾ ਹੈ।
- - - - - - - - - Advertisement - - - - - - - - -