ਅੰਮ੍ਰਿਤਸਰ: ਅੱਜ ਅਦਾਲਤ ‘ਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਤੋਂ ਬਾਅਦ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਤਾਰੀਕ ਪੇਸ਼ੀ ਤੋਂ ਬਾਅਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਕਰਨ ਵਾਲੇ ਬਿਕਰਮ ਮਜੀਠੀਆ ਬਾਹਰ ਆਏ। ਪਰ ਮਜੀਠੀਆ ਦੇ ਚਿਹਰੇ ਦੇ ਹਾਵ ਭਾਵ ਕੁੱਝ ਅਲੱਗ ਹੀ ਸਨ। ਉਨ੍ਹਾਂ ਬਾਹਰ ਆਉਂਦਿਆਂ ਹੀ ਮੁੱਛਾਂ ਨੂੰ ਵੱਟ ਕੇ ਤਾਅ ਦਿੱਤਾ।
ਦਰਅਸਲ ਸਵੇਰ ਤੋਂ ਹੀ ਅਕਾਲੀ ਦਲ ਦੇ ਵੱਡੀ ਗਿਣਤੀ ਸਮਰਥਕ ਮਜੀਠੀਆ ਦੇ ਸਮਰਥਨ ਦੀਆਂ ਤਖਤੀਆਂ ਤੇ ਪੋਸਟਰ ਬੈਨਰ ਲੈ ਕੇ ਇੱਕ ਰੈਲੀ ਵਾਂਗ ਇਕੱਠੇ ਹੋਏ ਸਨ। ਅਜਿਹੇ ‘ਚ ਸ਼ਾਇਦ ਇਹ ਸਮਰਥਨ ਮੰਤਰੀ ਸਾਬ ਦੇ ਇਸ ਹੌਂਸਲੇ ਨੂੰ ਵਧਾ ਰਿਹਾ ਸੀ। ਇੱਥੇ ਮਜੀਠੀਆ ਦੇ ਮੁੱਛਾਂ ਨੂੰ ਤਾਅ ਦੇਣ ਦੇ ਖੂਬ ਚਰਚੇ ਹੋ ਰਹੇ ਹਨ।
ਮਜੀਠੀਆ ਦੇ ਇਸ ਅੰਦਾਜ ਨੂੰ ਦੇਖ ਕਈ ਮਤਲਬ ਕੱਢੇ ਜਾ ਸਕਦੇ ਹਨ। ਕੀ ਇਹ ਕੇਜਰੀਵਾਲ ਨੂੰ ਕਚਹਿਰੀ ਦੇ ਕਟਹਰੇ ‘ਚ ਖੜਾ ਕਰਨ ਦੀ ਖੁਸ਼ੀ ਸੀ ਜਾਂ ਫਿਰ ਆਪਣੇ ਸਮਰਥਕਾਂ ਦੇ ਵੱਡੇ ਇਕੱਠ ਦਾ ਹੌਂਸਲਾ ਉਨ੍ਹਾਂ ਦੀਆਂ ਮੁੱਛਾਂ ਖੜੀਆਂ ਕਰ ਰਿਹਾ ਸੀ।
ਤਾਰੀਕ ਤੋਂ ਬਾਅਦ ਕਚਹਿਰੀ ਬਾਹਰ ਆਏ ਮਜੀਠੀਆ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਖੇਰ ਲਿਆ। ਮਜੀਠੀਆ ਵੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕਬੂਲਦੇ ਨਜ਼ਰ ਆਏ।
Public Holiday: ਵੀਰਵਾਰ ਨੂੰ ਸਕੂਲ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਉਂ ਹੋਇਆ ਜਨਤਕ ਛੁੱਟੀ ਦਾ ਐਲਾਨ?
ਪੰਜਾਬ 'ਚ ਸ਼ੀਤ ਲਹਿਰ ਦਾ ਜ਼ੋਰ! ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ...ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਹਰ ਧੀ ਨੂੰ ਮਿਲੇਗੀ 24 ਘੰਟੇ ਸੁਰੱਖਿਆ
ਟਰੰਪ ਵੱਲੋਂ ਵੱਡਾ ਝਟਕਾ! ਭਾਰਤ 'ਚ ਬਾਸਮਤੀ ਦਾ ਡਿੱਗੇਗਾ ਭਾਅ
Public Holiday: 9 ਅਤੇ 11 ਦਸੰਬਰ ਨੂੰ ਜਨਤਕ ਛੁੱਟੀ ਦਾ ਹੋਇਆ ਐਲਾਨ, ਸਕੂਲਾਂ ਸਣੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹਿਣਗੇ..
ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ
ਆਹ ਤਰੀਕੇ ਅਪਣਾ ਲਏ ਤਾਂ ਸਰਦੀਆਂ ‘ਚ ਤੰਗ ਨਹੀਂ ਕਰੇਗਾ ਜੋੜਾਂ ਦਾ ਦਰਦ, ਤੁਰੰਤ ਮਿਲੇਗੀ ਰਾਹਤ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਹਿਲਾ ਦੀ ਅੱਧਨਗਨ ਲਾਸ਼ ਮਿਲਣ ਨਾਲ ਮੱਚਿਆ ਹੜਕੰਪ, ਲੋਕਾਂ ‘ਚ ਫੈਲੀ ਦਹਿਸ਼ਤ
Jalandhar News: ਜਲੰਧਰ 'ਚ ਈਸਾਈ ਭਾਈਚਾਰੇ ਨੇ ਭਾਨਾ ਸਿੱਧੂ ਦਾ ਕੀਤਾ ਵਿਰੋਧ, ਮੂਸੇਵਾਲਾ ਦੀ ਮਾਂ ਦਾ ਪੁਤਲਾ ਸਾੜਨ 'ਤੇ ਭੱਖਿਆ ਵਿਵਾਦ; ਗੁੱਸੇ 'ਚ ਭੜਕੇ ਪ੍ਰਸ਼ੰਸਕ...