Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਚੋਣ ਕਮਿਸ਼ਨ ਨੇ ਤਮਿਲਨਾਡੂ ਵਿੱਚ SIR ਪ੍ਰਕਿਰਿਆ ਤੋਂ ਬਾਅਦ ਡ੍ਰਾਫਟ ਵੋਟਰ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਲਗਭਗ ਇੱਕ ਕਰੋੜ ਲੋਕਾਂ ਦੇ ਨਾਂ ਹਟਾਏ ਗਏ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਰਾਜ ਵਿੱਚ 97 ਲੱਖ ਤੋਂ ਵੱਧ ਵੋਟਰਾਂ ਦੇ...

ਚੋਣ ਕਮਿਸ਼ਨ ਨੇ ਤਮਿਲਨਾਡੂ ਵਿੱਚ ਐੱਸ.ਆਈ.ਆਰ. (SIR) ਪ੍ਰਕਿਰਿਆ ਤੋਂ ਬਾਅਦ ਡ੍ਰਾਫਟ ਵੋਟਰ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਲਗਭਗ ਇੱਕ ਕਰੋੜ ਲੋਕਾਂ ਦੇ ਨਾਂ ਹਟਾਏ ਗਏ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਰਾਜ ਵਿੱਚ 97 ਲੱਖ ਤੋਂ ਵੱਧ ਵੋਟਰਾਂ ਦੇ ਨਾਂ ਐੱਸ.ਆਈ.ਆਰ. ਦੌਰਾਨ ਵੋਟਰ ਸੂਚੀ ਵਿੱਚੋਂ ਕੱਟੇ ਗਏ ਹਨ।
ਤਮਿਲਨਾਡੂ ਦੀ ਮੁੱਖ ਚੋਣ ਅਧਿਕਾਰੀ ਅਰਚਨਾ ਪਟਨਾਇਕ ਨੇ ਕਿਹਾ ਕਿ ਡ੍ਰਾਫਟ ਵੋਟਰ ਲਿਸਟ ਵਿੱਚ ਕੁੱਲ 5 ਕਰੋੜ 43 ਲੱਖ 76 ਹਜ਼ਾਰ 755 ਵੋਟਰ ਹਨ, ਜਿਨ੍ਹਾਂ ਵਿੱਚ 2.66 ਕਰੋੜ ਮਹਿਲਾਵਾਂ ਅਤੇ 2.77 ਕਰੋੜ ਪੁਰਸ਼ ਸ਼ਾਮਲ ਹਨ।
97 ਲੱਖ 37 ਹਜ਼ਾਰ 832 ਵੋਟਰਾਂ ਦੇ ਨਾਂ ਸੂਚੀ ਵਿੱਚੋਂ ਹਟਾਏ
ਮੁੱਖ ਚੋਣ ਅਧਿਕਾਰੀ ਮੁਤਾਬਕ, ਐੱਸ.ਆਈ.ਆਰ. ਤੋਂ ਪਹਿਲਾਂ ਤਮਿਲਨਾਡੂ ਵਿੱਚ ਲਗਭਗ 6.41 ਕਰੋੜ ਵੋਟਰ ਦਰਜ ਸਨ, ਪਰ ਇਸ ਪ੍ਰਕਿਰਿਆ ਤੋਂ ਬਾਅਦ 97 ਲੱਖ 37 ਹਜ਼ਾਰ 832 ਵੋਟਰਾਂ ਦੇ ਨਾਂ ਸੂਚੀ ਵਿੱਚੋਂ ਹਟਾਏ ਗਏ। ਇਨ੍ਹਾਂ ਵਿੱਚੋਂ 26.94 ਲੱਖ ਵੋਟਰ ਉਹ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਇਲਾਵਾ 66.44 ਲੱਖ ਵੋਟਰ ਉਹ ਸਨ ਜੋ ਤਮਿਲਨਾਡੂ ਛੱਡ ਕੇ ਕਿਸੇ ਹੋਰ ਥਾਂ ਸ਼ਿਫ਼ਟ ਹੋ ਗਏ ਸਨ, ਜਦਕਿ 3 ਲੱਖ 39 ਹਜ਼ਾਰ 278 ਨਾਂ ਡੁਪਲੀਕੇਟ ਐਂਟਰੀਆਂ ਸਨ। ਡੁਪਲੀਕੇਟ ਐਂਟਰੀ ਦਾ ਅਰਥ ਹੈ ਕਿ ਕੁਝ ਵੋਟਰ ਇੱਕ ਤੋਂ ਵੱਧ ਥਾਵਾਂ ‘ਤੇ ਰਜਿਸਟਰਡ ਪਾਏ ਗਏ।
ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਤਮਿਲਨਾਡੂ ਤੋਂ ਬਾਹਰ ਮਾਈਗ੍ਰੇਟ ਕਰਨ ਵਾਲੇ ਵੋਟਰਾਂ ਦੀ ਗਿਣਤੀ 66 ਲੱਖ 44 ਹਜ਼ਾਰ 881 ਹੈ, ਜੋ ਤਿੰਨ ਵਾਰ ਘਰ-ਘਰ ਜਾ ਕੇ ਕੀਤੀ ਗਈ ਜਾਂਚ ਦੇ ਬਾਵਜੂਦ ਵੀ ਆਪਣੇ ਦਰਜ ਪਤੇ ‘ਤੇ ਨਹੀਂ ਮਿਲੇ।
2026 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਤਮਿਲਨਾਡੂ ਵਿੱਚ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣੀ ਤਿਆਰੀਆਂ ਦੇ ਤਹਿਤ ਡੀਐੱਮਕੇ ਵੱਲੋਂ ‘ਮਾਈ ਬੂਥ, ਵਿਨਿੰਗ ਬੂਥ’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦੇ ਪਹਿਲੇ ਚਰਨ ਵਿੱਚ ਬੂਥ ਕਮੇਟੀਆਂ ਨੂੰ ਰਾਜ ਦੇ 68,463 ਪੋਲਿੰਗ ਬੂਥਾਂ ‘ਤੇ ਵੋਟਰ ਸੂਚੀ ਦੀ ਵਿਸ਼ੇਸ਼ ਪੁਨਰਸਮੀਖਿਆ (SIR) ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਮੁਹਿੰਮ ਦਾ ਮਕਸਦ 68,463 ਪੋਲਿੰਗ ਕੇਂਦਰਾਂ ‘ਤੇ ਤਾਇਨਾਤ ਲਗਭਗ 6.8 ਲੱਖ ਬੂਥ ਕਮੇਟੀ ਮੈਂਬਰਾਂ ਨੂੰ ਸਰਗਰਮ ਕਰਕੇ ਬੂਥ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨਾ ਸੀ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਬਣਾਈ ਜਾ ਸਕੇ।
#WATCH | Chennai: Archana Patnaik, Chief Electoral Officer of Tamil Nadu, says, "Today in our draft electoral roll we have 5,43,76,755 electors. Women are 2,77,6332, men are 2,66,63,233, third gender, 7,191. PWDs, that is, persons with disabilities, 4,19,355."
— ANI (@ANI) December 19, 2025
On the SIR… pic.twitter.com/r3kEqKT4Ro






















