ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਜਲੰਧਰ ਸ਼ਹਿਰ ਇੱਕ ਵਾਰ ਫਿਰ ਤੋਂ ਗੋਲੀਆਂ ਦੇ ਨਾਲ ਦਹਿਲ ਗਿਆ। ਜੀ ਹਾਂ ਜਲੰਧਰ ਦੇ ਇੱਕ ਪ੍ਰਾਈਵੇਟ ਕਾਲਜ ਦੇ ਵਿਦਿਆਰਥੀਆਂ ਦੇ ਵਿੱਚ ਵਿਵਾਦ ਹੋਇਆ ਫਿਰ ਇੱਕ ਗੁੱਟ ਨੇ ਦੂਜੇ ਵਿਦਿਆਰਥੀ ਉੱਤੇ ਗੋਲੀਆਂ ਚਲਾ ਦਿੱਤੀਆਂ, ਚਾਰੇ-ਪਾਸੇ ਹੜਕੰਪ ਮੱਚ ਗਿਆ..

ਪੰਜਾਬ ਦੇ ਜਲੰਧਰ ਤੋਂ ਇੱਕ ਖੌਫਨਾਕ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਇੱਕ ਗੁੱਟ ਦੇ ਵਿਦਿਆਰਥੀਆਂ ਨੇ ਦੂਜੇ ਵਿਦਿਆਰਥੀ ਨੂੰ ਸਿੱਧੀ ਗੋਲੀ ਮਾਰੀ, ਜਦਕਿ ਉਸੇ ਗੁੱਟ ਦੇ ਹੋਰ ਇੱਕ ਵਿਦਿਆਰਥੀ ਨੂੰ ਮੋਢੇ 'ਚ ਗੋਲੀ ਲੱਗੀ। ਦੋਹਾਂ ਨੂੰ ਗੰਭੀਰ ਹਾਲਤ ਵਿੱਚ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਵਿਵਾਦ ਤੋਂ ਬਾਅਦ ਚਲਾਈਆਂ ਗੋਲੀਆਂ
ਗੋਲੀ ਚਲਾਉਣ ਵਾਲੇ ਗੁੱਟ ਨੇ ਕਰੀਬ 15 ਰਾਊਂਡ ਫਾਇਰ ਕੀਤੇ। ਕੁੱਝ ਵਿਦਿਆਰਥੀ ਇੱਕ ਪੈਟਰੋਲ ਪੰਪ ਕੋਲ ਖੜੇ ਸਨ, ਉਸ ਸਮੇਂ ਦੂਜੇ ਗੁੱਟ ਨਾਲ ਜੁੜੇ ਕਈ ਵਿਦਿਆਰਥੀ ਕਈ ਗੱਡੀਆਂ ਵਿੱਚ ਬੈਠ ਕੇ ਆਏ। ਇਸ ਤੋਂ ਬਾਅਦ ਦੋਹਾਂ ਗੁੱਟਾਂ ਦੇ ਵਿਦਿਆਰਥੀਆਂ ਵਿਚਕਾਰ ਵਿਵਾਦ ਹੋ ਗਿਆ। ਗੁੱਸੇ ਵਿੱਚ ਇੱਕ ਗੁੱਟ ਦੇ ਵਿਦਿਆਰਥੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ‘ਤੇ ਪਹੁੰਚੇ ਡੀਐਸਪੀ ਨੇ ਮੌਕੇ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਪੁਲਿਸ ਅਪਰਾਧੀ ਵਿਦਿਆਰਥੀਆਂ ਦੀ ਖੋਜ ਵਿੱਚ ਜੁਟੇ ਹੋਏ ਹੈ।
ਪੈਟਰੋਲ ਪੰਪ ਕੋਲ ਖੜੇ ਸਨ ਵਿਦਿਆਰਥੀ
ਜਲੰਧਰ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਪ੍ਰਾਈਵੇਟ ਕਾਲਜ ਦੇ ਕੁਝ ਵਿਦਿਆਰਥੀ ਪੈਟਰੋਲ ਪੰਪ ਕੋਲ ਖੜੇ ਸਨ। ਪੰਪ ਕਰਮਚਾਰੀ ਨੇ ਦੱਸਿਆ ਕਿ ਉਹ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਗੱਲਾਂ ਕਰ ਰਹੇ ਸਨ। ਕੁਝ ਹੀ ਸਮੇਂ ਵਿੱਚ ਦੋ ਗੱਡੀਆਂ ਵਿੱਚ ਹੋਰ ਕੁਝ ਵਿਦਿਆਰਥੀ ਵੀ ਆ ਗਏ। ਇਸ ਤੋਂ ਬਾਅਦ ਦੋਹਾਂ ਗੁੱਟਾਂ ਵਿੱਚ ਬਹਿਸ ਸ਼ੁਰੂ ਹੋ ਗਈ।
ਬਹਿਸ ਤੋਂ ਬਾਅਦ ਫਾਇਰਿੰਗ
ਇਸ ਤੋਂ ਬਾਅਦ ਇੱਕ ਗੁੱਟ ਦੇ ਵਿਦਿਆਰਥੀਆਂ ਨੇ ਦੂਜੇ ਵਿਦਿਆਰਥੀ 'ਤੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਦੇ ਨਾਲ ਹੀ ਉਹ ਵਿਦਿਆਰਥੀ ਤੁਰੰਤ ਜ਼ਮੀਨ ‘ਤੇ ਡਿੱਗ ਗਿਆ। ਉਸ ਨੂੰ ਫਿਰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਨੇੜੇ ਖੜੇ ਹੋਰ ਇੱਕ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੇ ਕਈ ਗੋਲੀਆਂ ਚਲਾਈਆਂ।
ਪੁਲਿਸ ਨੇ ਫੁਟੇਜ ਆਪਣੇ ਕਬਜ਼ੇ ਵਿੱਚ ਲਈ
ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਡਰ ਦੇ ਕਾਰਨ ਅੰਦਰ ਚਲੇ ਗਏ। ਇਸ ਤੋਂ ਬਾਅਦ ਕੁਝ ਪੁਲਿਸ ਵਾਲੇ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਆਸ-ਪਾਸ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਅਤੇ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ
ਘਟਨਾ ਦੇ ਸਮੇਂ ਪੈਟਰੋਲ ਪੰਪ ਦੇ ਦਫਤਰ ਵਿੱਚ ਕਰਮਚਾਰੀ ਅਤੇ ਪੰਪ ਮਾਲਕ ਖਾਣਾ ਖਾ ਰਹੇ ਸਨ, ਅਚਾਨਕ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਬਾਹਰ ਆ ਕੇ ਦੇਖਿਆ ਤਾਂ ਪੈਟਰੋਲ ਪੰਪ ਦੇ ਬਾਹਰ ਵਿਦਿਆਰਥੀਆਂ ਦੀ ਭੀੜ ਲੱਗੀ ਹੋਈ ਸੀ।
ਘਟਨਾ ਦੀ ਸੂਚਨਾ ਮਿਲਣ ‘ਤੇ ਅਲਾਵਲਪੁਰ ਪੁਲਿਸ ਨੇ ਆਦਮਪੁਰ ਥਾਣੇ ਦੀ ਪੁਲਿਸ ਅਤੇ ਡੀਐਸਪੀ ਕਰਤਾਰਪੁਰ ਨੂੰ ਮੌਕੇ ‘ਤੇ ਭੇਜਿਆ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਪੈਟਰੋਲ ਪੰਪ ਦੇ ਦਫਤਰ ਤੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਆਰੋਪੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।






















