ਪੜਚੋਲ ਕਰੋ
Punjab News: ਪੰਜਾਬ ਦੇ ਮਸ਼ਹੂਰ ਵਿਧਾਇਕ ਨੇ ਛੱਡਿਆ ਕਾਂਗਰਸ ਦਾ ਸਾਥ, ਸੈਂਕੜੇ ਸਾਥੀਆਂ ਸਣੇ ਇਸ ਪਾਰਟੀ ਨੂੰ ਕੀਤਾ ਜੁਆਇੰਨ...
Jalandhar News: ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ 'ਤੇ 9 ਮਾਰਚ ਨੂੰ ਬਸਪਾ ਦੇ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਇੰਚਾਰਜ...
Jalandhar News:
1/4

ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਸ਼ੁਰੂ ਕੀਤੀ ਗਈ ਬਸਪਾ ਦੀ "ਪੰਜਾਬ ਬਚਾਓ" ਮੁਹਿੰਮ ਪੰਜਾਬ ਦੀ ਸਭ ਤੋਂ ਧੋਖੇਬਾਜ਼ ਸੱਤਾਧਾਰੀ ਪਾਰਟੀ ਆਪ ਸਣੇ ਹੋਰ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਵੱਡੇ ਝਟਕੇ ਦੇ ਰਹੀ ਹੈ। ਇਸੇ ਦੇ ਹਿੱਸੇ ਵਜੋਂ, ਸ਼ਨੀਵਾਰ ਨੂੰ ਭਦੌੜ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ।
2/4

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਹਾਂ-ਪੂਰਵ-ਨਿਰਵਾਣ ਦਿਵਸ 'ਤੇ ਬਰਨਾਲਾ ਵਿੱਚ ਆਯੋਜਿਤ ਇੱਕ ਵਿਸ਼ਾਲ ਸਮਾਗਮ ਵਿੱਚ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਨਿੰਮਾ ਦਾ ਬਸਪਾ ਵਿੱਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਿੰਮਾ ਦੇ ਬਸਪਾ ਵਿੱਚ ਸ਼ਾਮਲ ਹੋਣ ਨਾਲ ਬਸਪਾ ਦੀ "ਪੰਜਾਬ ਬਚਾਓ" ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਹੈ।
3/4

ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਸਾਬਕਾ ਵਿਧਾਇਕ ਸਰਦਾਰ ਨਿਰਮਲ ਸਿੰਘ ਨਿੰਮਾ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਬਸਪਾ ਵਿੱਚ ਸ਼ਾਮਿਲ,ਪੰਜਾਬ ਬਸਪਾ ਵੱਲੋਂ ਨਿੰਮਾ ਜੀ ਦਾ ਸਵਾਗਤ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਊਗਾ ਅੱਜ ਬਰਨਾਲਾ ਵਿਖੇ ਡਾਕਟਰ ਅੰਬੇਡਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਸਮਾਗਮ ਤੇ ਐਲਾਨ-+++ ---ਕਰੀਮਪੁਰੀ-+++ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਪਰਜਾਪਤੀ ਅਜੀਤ ਸਿੰਘ ਭੈਣੀ...
4/4

ਪਾਰਟੀ ਦੇ ਸਟੇਟ ਜਨਰਲ ਸੈਕਟਰੀ ਜੋਨ ਇੰਚਾਰਜ ਮਾਸਟਰ ਅਮਰਜੀਤ ਸਿੰਘ ਜਲੂਰ, ਉਪ ਪ੍ਰਧਾਨ ਪੰਜਾਬ ਸ੍ਰੀ ਬਲਦੇਵ ਸਿੰਘ ਮਹਿਰਾ, ਸਰਦਾਰ ਚਮਕੌਰ ਸਿੰਘ ਬੀਰ ਸਟੇਟ ਜਨਰਲ ਸੈਕਟਰੀ,ਡਾਕਟਰ ਮੱਖਣ ਸਿੰਘ ਸਟੇਟ ਜਨਰਲ ਸੈਕਟਰੀ, ਸਰਦਾਰ ਜੋਗਾ ਸਿੰਘ Panondian ਸਟੇਟ ਜਨਰਲ ਸੈਕਟਰੀ, ਬਰਨਾਲਾ ਜਿਲੇ ਦੇ ਪ੍ਰਧਾਨ ਸਰਬਜੀਤ ਸਿੰਘ ਖੇੜੀ ਸੰਗਰੂਰ ਜਿਲੇ ਦੇ ਪ੍ਰਧਾਨ ਸਤਿਗੁਰੂ ਸਿੰਘ ਤੋਂ ਇਲਾਵਾ ਪਾਰਟੀ ਦੇ ਲੀਡਰਸ਼ਿਪ ਅਤੇ ਪਾਰਟੀ ਸਮਰਥਕਾ ਹਾਜ਼ਰ ਸੀ
Published at : 07 Dec 2025 09:05 PM (IST)
ਹੋਰ ਵੇਖੋ
Advertisement
Advertisement





















