ਪੜਚੋਲ ਕਰੋ
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੂੰ ਲੈ ਇੰਟਰਨੈੱਟ 'ਤੇ ਛਿੜੀ ਚਰਚਾ, ਪੰਜਾਬ ਛੱਡ ਇੰਗਲੈਂਡ 'ਚ ਹੋਏ ਸ਼ਿਫਟ
Kulhad Pizza Couple Jalandhar: ਜਲੰਧਰ ਦਾ ਕੁੱਲ੍ਹੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਇਸ ਜੋੜੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
Kulhad Pizza Couple Jalandhar
1/4

ਦਰਅਸਲ, ਹੁਣ ਜਲੰਧਰ ਦਾ ਇਹ ਕਪਲ ਪੰਜਾਬ ਛੱਡ ਕੇ ਇੰਗਲੈਂਡ ਸ਼ਿਫਟ ਹੋ ਗਿਆ ਹੈ। ਖਬਰਾਂ ਮੁਤਾਬਕ ਉਨ੍ਹਾਂ ਨੇ ਪੰਜਾਬ ਛੱਡ ਦਿੱਤਾ ਹੈ, ਇਸਦੇ ਸਾਹਮਣੇ ਆਉਂਦੇ ਹੀ ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਇਸ ਖਬਰ ਉੱਪਰ ਲੋਕਾਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਹਰ ਕੋਈ ਇਸ ਉੱਪਰ ਕਮੈਂਟ ਕਰ ਰਿਹਾ ਹੈ।
2/4

ਹਾਲਾਂਕਿ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਪਰ ਇਕੱਠੇ ਵੀ ਨਹੀਂ ਵੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਫੈਲ ਰਹੀਆਂ ਸਨ। ਫਿਲਹਾਲ ਇਸ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
Published at : 20 Jan 2025 03:12 PM (IST)
ਹੋਰ ਵੇਖੋ





















