ਭੁਵਨੇਸ਼ਵਰ: ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਸਮ ਹਸਪਤਾਲ ‘ਚ ਭਿਆਨਕ ਅੱਗ ਲੱਗੀ ਹੈ। ਇਸ ਦੌਰਾਨ 22 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30 ਤੋਂ ਵੱਧ ਗੰਭੀਰ ਜਖਮੀ ਹਨ। ਮੰਨਿਆ ਜਾ ਰਿਹਾ ਹੈ ਕਿ ਸਮ ਹਸਪਤਾਲ ਦੀ ਪਹਿਲੀ ਮੰਜਿਲ ‘ਤੇ ਬਣੇ ਡਾਇਲਸਿਸ ਵਾਰਡ ਚ ਸ਼ਾਰਟ ਸਰਕਟ ਦੇ ਚੱਲਦੇ ਇਹ ਅੱਗ ਲੱਗੀ ਤੇ ਹੌਲੀ ਹੌਲੀ ਭਿਆਨਕ ਰੂਪ ਧਾਰ ਗਈ।
ਭੁਵਨੇਸ਼ਵਰ ਦੇ ਅਮਰੀ ਹਸਪਤਾਲ ਦੇ ਮੁਖੀ ਡਾ. ਸਲਿਲ ਕੁਮਾਰ ਨੇ ਕਿਹਾ, "ਕੁੱਲ 37 ਮਰੀਜ ਸਾਡੇ ਕੋਲ ਜਖਮੀ ਹਾਲਤ 'ਚ ਲਿਆਂਦੇ ਗਏ ਹਨ। ਸਾਡੇ ਡਾਕਟਰਾਂ ਨੇ ਜਾਂਚ ਤੋਂ ਬਾਅਦ 8 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।" ਕੈਪੀਟਲ ਹਸਪਤਾਲ ਦੇ ਡਾਕਟਰ ਮੁਤਾਬਕ, "ਜਿਆਦਾਤਰ ਮਰੀਜ ਅੱਗ ਦੀ ਚਪੇਟ 'ਚ ਆਏ ਸਮ ਹਸਪਤਾਲ ਦੀ ਪਹਿਲੀ ਮੰਜਿਲ 'ਤੇ ਬਣੇ ਆਈਸੀਯੂ 'ਚ ਦਾਖਲ ਸਨ।" ਇਸ ਪੂਰੇ ਦਰਦਨਾਕ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਇਸ ਹਸਪਤਾਲ ਦੀ ਇਮਾਰਤ ਚਾਰ ਮੰਜਿਲਾ ਹੈ। ਅਧਿਕਾਰੀਆਂ ਮੁਤਾਬਕ ਸਮ ਹਸਪਤਾਲ ਤੋਂ 14 ਮਰੀਜਾਂ ਦੀਆਂ ਲਾਸ਼ਾਂ ਕੈਪੀਟਲ ਹਸਪਤਾਲ ਲਿਆਂਦੀਆਂ ਗਈਆਂ ਜਦਕਿ ਅਮਰੀ ਹਸਪਤਾਲ ‘ਚ 8 ਮਰੀਜਾਂ ਦੀਆਂ ਲਾਸ਼ਾਂ ਪਹੁੰਚੀਆਂ ਹਨ। ਕੈਪੀਟਲ ਹਸਪਤਾਲ ਪ੍ਰਸ਼ਾਸਨ ਨੇ ਕਿਹਾ, “ਇੱਥੇ 14 ਲਾਸ਼ਾਂ ਲਿਆਂਦੀਆਂ ਗਈਆਂ ਹਨ, ਜਦਕਿ 5 ਹੋਰ ਲਾਸ਼ਾਂ ਨੂੰ ਸਮ ਹਸਪਤਾਲ ਤੋਂ ਹੋਰ ਹਸਪਤਾਲ ‘ਚ ਲਿਜਾਇਆ ਗਿਆ ਹੈ।”
Punjab Ration Card ਧਾਰਕਾਂ ਲਈ ਅਹਿਮ ਖਬਰ...ਫਟਾਫਟ ਕਰੋ ਲਓ ਇਹ ਕੰਮ
ਸੂਬੇ 'ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ, ਨ*ਸ਼ੇ ਦੇ ਟੀਕੇ ਵੱਡੀ ਵਜ੍ਹਾ
ਕੈਨੇਡਾ ਵੱਲੋਂ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਦੀਆਂ ਫੀਸਾਂ 'ਚ ਕੀਤਾ ਵਾਧਾ, ਪੰਜਾਬੀਆਂ 'ਤੇ ਪਏਗਾ ਸਭ ਤੋਂ ਵੱਧ ਅਸਰ
Punjab Weather: ਪਹਾੜੀ ਇਲਾਕਿਆਂ 'ਚ ਬਰਫਬਾਰੀ, ਦਸੰਬਰ 'ਚ ਟੁੱਟ ਸਕਦੇ ਠੰਡ ਦੇ ਰਿਕਾਰਡ, ਪੰਜਾਬ ਦੇ ਮੌਸਮ ਨੂੰ ਲੈ ਕੇ IMD ਦੀ ਵੱਡੀ ਭਵਿੱਖਬਾਣੀ
ਪੀਐਮ ਕਿਸਾਨ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਕਰ ਲਓ ਆਹ ਕੰਮ, ਨਹੀਂ ਤਾਂ ਰੁੱਕ ਜਾਵੇਗੀ ਕਿਸ਼ਤ
Punjab News: ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
Punjab Weather: ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ