Baisakhi 2024: ਵਿਸਾਖੀ ਦਾ ਤਿਉਹਾਰ ਹਰ ਸਾਲ 13 ਅਪ੍ਰੈਲ ਨੂੰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਵੈਸਾਖ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸ ਦਿਨ ਸੂਰਜ ਮੀਨ ਰਾਸ਼ੀ ਤੋਂ ਮੇਸ਼ ਰਾਸ਼ੀ ਵਿੱਚ ਪਰਿਵਰਤਨ ਕਰਦਾ ਹੈ। ਇਸ ਲਈ ਇਸ ਦਿਨ ਨੂੰ ਮੇਸ਼ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਲੋਕ ਇਸ ਦਿਨ ਨੂੰ ਨਵੇਂ ਸਾਲ ਵਜੋਂ ਮਨਾਉਂਦੇ ਹਨ।



ਇਹ ਤਿਉਹਾਰ ਉੱਤਰੀ ਭਾਰਤ, ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਸਾਲ 2024 ਵਿੱਚ ਵਿਸਾਖੀ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਾਈ ਜਾਵੇਗੀ। ਇਸ ਦਿਨ ਇੱਕ ਬਹੁਤ ਹੀ ਸ਼ੁਭ ਯੋਗਾ ਬਣ ਰਿਹਾ ਹੈ। ਇਸ ਦਿਨ ਚੰਗੀ ਕਿਸਮਤ ਅਤੇ ਬਹੁਤ ਹੀ ਸੰਦਰ ਯੋਗ ਬਣ ਰਿਹਾ ਹੈ। ਇਹ ਯੋਗ ਬਹੁਤ ਸ਼ੁਭ ਮੰਨਿਆ ਜਾਂਦਾ ਹੈ।


ਵਿਸਾਖੀ 2024 ਤਿਥੀ (Baisakhi 2024 Tithi)


ਵਿਸਾਖੀ ਸ਼ਨੀਵਾਰ, 13 ਅਪ੍ਰੈਲ, 2024 ਨੂੰ
ਵਿਸਾਖੀ ਸੰਕ੍ਰਾਂਤੀ ਦਾ ਪਲ ਰਾਤ 9:15 ਵਜੇ ਹੋਵੇਗਾ।


ਸਿੱਖ ਧਰਮ ਵਿੱਚ ਵਿਸਾਖੀ ਦੀ ਅਹਿਮ ਮਹੱਤਤਾ (importance of Baisakhi in Sikhism)


ਵਿਸਾਖੀ ਦਾ ਤਿਉਹਾਰ ਖੁਸ਼ੀਆਂ ਮਨਾਉਣ ਦਾ ਦਿਨ ਹੈ। ਮਾਨਤਾ ਅਨੁਸਾਰ 1699 ਈ: ਵਿਚ 13 ਅਪ੍ਰੈਲ ਨੂੰ ਸਿੱਖਾਂ ਦੇ ਦਸਵੇਂ ਅਤੇ ਆਖਰੀ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਦਸਵੇਂ ਅਤੇ ਆਖਰੀ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉੱਚੀਂ ਅਤੇ ਨੀਵੀਂ ਜਾਤੀ ਦੇ ਭਾਈਚਾਰਿਆਂ ਵਿਚਕਾਰ ਵਿਤਕਰੇ ਨੂੰ ਖਤਮ ਕੀਤਾ ਸੀ।


ਇਸ ਦਿਨ ਗੁਰਦੁਆਰਿਆਂ ਵਿੱਚ ਵਿਸ਼ੇਸ਼ ਲੰਗਰ ਲਗਾਇਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਪਾਠ, ਕੀਰਤਨ ਕਰਵਾਏ ਜਾਂਦੇ ਹਨ। ਵਿਸਾਖੀ ਨੂੰ ਵਿਸਾਖੀ ਜਾਂ ਬਿਸਾਖੀ ਵੀ ਕਿਹਾ ਜਾਂਦਾ ਹੈ।


ਵਿਸਾਖੀ ਦਾ ਕਿਸਾਨਾਂ ਨਾਲ ਸੰਬੰਧ (Baisakhi and Farmers)


ਵਿਸਾਖੀ ਦਾ ਤਿਉਹਾਰ ਮੁੱਖ ਤੌਰ 'ਤੇ ਕਿਸਾਨਾਂ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਕਿਸਾਨ ਆਪਣੀ ਪੱਕੀ ਫਸਲ ਦੀ ਵਾਢੀ ਸ਼ੁਰੂ ਕਰਦੇ ਹਨ ਅਤੇ ਇਸ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਫਸਲਾਂ ਦੀ ਵਾਢੀ ਕਰਕੇ ਹੀ ਘਰ ਚੱਲਦੇ ਹਨ। ਹਰ ਕਿਸੇ ਦੀ ਥਾਲੀ ਦੇ ਵਿੱਚ ਅੰਨ ਆਉਂਦਾ ਹੈ। ਇਸ ਦਿਨ ਦਾਨ ਦਾ ਵੀ ਬਹੁਤ ਮਹੱਤਵ ਹੈ। ਦਾਨ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਅਤੇ ਤੰਦਰੁਸਤੀ ਆਉਂਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।