ਨਵੀਂ ਦਿੱਲੀ: ਇਸਲਾਮ ’ਚ ਸ਼ਬ-ਏ-ਮੇਰਾਜ ਦਾ ਬਹੁਤ ਖ਼ਾਸ ਮਹੱਤਵ ਹੈ। ਇਹ ਹਰ ਸਾਲ ਇਸਲਾਮਿਕ ਕੈਲੰਡਰ ਦੇ ਹਿਸਾਬ ਨਾਲ ਰਜਬ ਮਹੀਨੇ ਦੀ 27ਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ। ਗ੍ਰੈਗੋਰੀਅਨ ਕੈਲੰਡਰ ਮੁਤਾਬਕ ਅੱਜ ਸ਼ਬ-ਏ-ਮੇਰਾਜ (ਦੀ ਰਾਤ) ਹੈ। ਦਰਅਸਲ, ਇਸਲਾਮ ’ਚ ਇੰਝ ਮੰਨਿਆ ਜਾਂਦਾ ਹੈ ਕਿ ਰਜਬ ਦੇ ਮਹੀਨੇ ਦੀ 27 ਤਰੀਕ ਨੂੰ ਖ਼ੁਦਾ ਭਾਵ ਅੱਲ੍ਹਾ ਦੇ ਰਸੂਲ ਪੈਗ਼ੰਬਰ-ਏ-ਇਸਲਾਮ ਹਜ਼ਰਤ ਮੁਹੰਮਦ ਸੱਲਾਲਹੁ ਅਲੈਹ ਵ ਸੱਲਮ ਤੇ ਅੱਲ੍ਹਾ ਵਿਚਾਲੇ ਮੁਲਾਕਾਤ ਹੋਈ ਸੀ। ਇਸੇ ਲਈ ਇਸ ਨੂੰ ‘ਪਾਕ ਰਾਤ’ ਵੀ ਕਿਹਾ ਜਾਂਦਾ ਹੈ।
ਸ਼ਬ-ਏ-ਮੇਰਾਜ ਇੱਕ ਅਰਬੀ ਸ਼ਬਦ ਹੈ। ‘ਸ਼ਬ’ ਦਾ ਮਤਲਬ ਹੁੰਦਾ ਹੈ ‘ਰਾਤ’ ਤੇ ‘ਮੇਰਾਜ’ ਦਾ ਮਤਲਬ ਹੈ ‘ਆਕਾਸ਼’। ਮੰਨਿਆ ਜਾਂਦਾ ਹੈ ਕਿ ਇਸੇ ਰਾਤ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਸਊਦੀ ਅਰਬ ਦੇ ਸ਼ਹਿਰ ਮੱਕਾ ਤੋਂ ਯੇਰੂਸ਼ਲੇਮ ਦੀ ਬੈਤ ਅਲ ਮੁਕੱਦਸ ਮਸਜਿਦ ਤੱਕ ਦੀ ਯਾਤਰਾ ਕੀਤੀ ਸੀ ਤੇ ਫਿਰ ਇਸ ਮਸਜਿਦ ਤੋਂ ਸੱਤ ਆਕਾਸ਼ਾਂ ਦੀ ਸੈਰ ਕਰਦਿਆਂ ਉਨ੍ਹਾਂ ਦੀ ਅੱਲ੍ਹਾ ਨਾਲ ਮੁਲਾਕਾਤ ਹੋਈ ਸੀ।
ਇਹ ਵੀ ਮੰਨਿਆ ਜਾਂਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਇਲਾਵਾ ਹੋਰ ਕੋਈ ਇਨਸਾਨ ਜਾਂ ਅਵਤਾਰ ਉੱਥੇ ਨਹੀਂ ਜਾ ਸਕਿਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਅੱਲ੍ਹਾ ਨਾਲ ਹੋਈ ਸੀ।
ਇਸਲਾਮ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਇਸ ਦਿਨ ਰੋਜ਼ਾ ਰੱਖਦਾ ਹੈ, ਉਸ ਨੂੰ ਸੁਆਬ ਮਿਲਦਾ ਹੈ। ਜੋ ਇਨਸਾਨ ਇਸ ਰਾਤ ਅੱਲ੍ਹਾ ਦੀ ਇਬਾਦਤ ਕਰਦਾ ਹੈ ਤੇ ਮੁਕੱਦਸ ਕੁਰਾਨ ਸ਼ਰੀਫ਼ ਦੀ ਤਿਲਾਵਤ ਕਰਦਾ (ਪੜ੍ਹਦਾ) ਹੈ, ਤਾਂ ਉਸ ਨੂੰ ਕਈ ਰਾਤਾਂ ਦੀ ਇਬਾਦਤ ਕਰਨ ਦੇ ਬਰਾਬਰ ਸੁਆਬ ਮਿਲਦਾ ਹੈ।
ਇਹ ਵੀ ਪੜ੍ਹੋ: Farmers Protest: ਸ਼੍ਰੋਮਣੀ ਕਮੇਟੀ ਦੀ ਕਿਸਾਨ ਅੰਦੋਲਨ ਨੂੰ ਹਮਾਇਤ 'ਤੇ ਬੀਜੇਪੀ ਨੂੰ ਇਤਰਾਜ਼, ਹਰਜੀਤ ਗਰੇਵਾਲ ਨੇ ਉਠਾਏ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904