Bhai Mani Singh Shaheedi: ਸਿੱਖ ਕੌਮ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ, ਉੱਥੇ ਹੀ ਕਈ ਮਰਜੀਵੜਿਆਂ ਨੇ ਆਪਣੇ ਪੰਥ ਦੀ ਰਾਖੀ ਅਤੇ ਸਿੱਖੀ ਸਿਧਾਂਤਾ ਲਈ ਸ਼ਹਾਦਤ ਦਾ ਜਾਮ ਪੀਤਾ, ਅੱਜ ਅਸੀਂ ਗੱਲ ਕਰ ਰਹੇ ਹਾਂ ਭਾਈ ਮਨੀ ਸਿੰਘ ਜੀ ਦੀ। ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਜਾਣਦੇ ਹਾਂ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਇਤਿਹਾਸ।

Continues below advertisement

ਭਾਈ ਮਨੀ ਸਿੰਘ ਜੀ ਦਾ ਪਰਿਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦਿਆਂ ਧਰਮ ਯੁੱਧਾਂ ਵਿੱਚ ਸੀਸ ਭੇਟ ਕਰਦਾ ਰਿਹਾ। ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਅਤੇ ਉਨ੍ਹਾਂ ਦੇ ਸਪੁੱਤਰ, ਭਾਈ ਮਾਈ ਦਾਸ ਜੀ ਛੇਵੇਂ ਗੁਰੂ ਸਾਹਿਬ ਜੀ ਦੇ ਪ੍ਰਮੁੱਖ ਸਿਖਾਂ ਵਿੱਚੋਂ ਸਨ। ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1662 ਈ ਨੂੰ ਮਾਤਾ ਮਧੁਰੀ ਬਾਈ ਦੀ ਕੁੱਖੋਂ ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਕੈਂਬੋਵਾਲ ਵਿਖੇ ਹੋਇਆ। ਭਾਈ ਮਨੀ ਸਿੰਘ ਜੀ ਆਪਣੇ 12 ਭਰਾਵਾਂ ਵਿੱਚੋਂ ਇੱਕ ਸਨ ਜਿਹੜੇ ਧਰਮ ਯੁੱਧ ਵਿੱਚ ਸ਼ਹੀਦ ਹੋਏ ਅਤੇ ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਟਵਾ ਸ਼ਹਾਦਤ ਪ੍ਰਾਪਤ ਕੀਤੀ। 

ਅਠਾਰ੍ਹਵੀਂ ਸਦੀ ਵਿੱਚ ਜ਼ਕਰੀਆ ਖਾਂ ਨੇ ਪੰਜਾਬ ਦਾ ਸੂਬੇਦਾਰ ਬਣਦਿਆਂ ਹੀ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਸਨ। ਭਾਈ ਮਨੀ ਸਿੰਘ ਜੀ ਨੇ ਇਸ ਜ਼ੁਲਮੀ ਵਾਰਤਾ ਵਿਰੁੱਧ ਵਿਸਾਖੀ ਦੇ ਦਿਹਾੜੇ ਸ੍ਰੀ ਅੰਮ੍ਰਿਤਸਰ ਵਿਖੇ ਸਰਬੱਤ ਖਾਲਸੇ ਦਾ ਇਕੱਠ ਸੱਦਿਆ। 

Continues below advertisement

ਦੂਜੇ ਪਾਸੇ ਸੂਬੇਦਾਰ ਜ਼ਕਰੀਆ ਖਾਂ ਨੇ ਇਸ ਇੱਕਠ ਨੂੰ ਰੋਕਣ ਲਈ ਨਗਰ ਦੇ ਘੇਰੀਬੰਦੀ ਕਰਕੇ ਕਾਮਯਾਬੀ ਪ੍ਰਾਪਤ ਕਰ ਲਈ ਅਤੇ ਫਿਰ ਭਾਈ ਮਨੀ ਸਿੰਘ ਜੀ ਨੂੰ ਹਕੂਮਤ ਦਾ ਦੋਸ਼ੀ ਗਰਦਾਨ ਗ੍ਰਿਫਤਾਰ ਕਰ ਲਿਆ। 

ਭਾਈ ਮਨੀ ਸਿੰਘ ਜੀ ਦੀ ਉਮਰ ਉਸ ਵੇਲੇ 90 ਵਰ੍ਹਿਆਂ ਦੀ ਸੀ। ਭਾਈ ਮਨੀ ਸਿੰਘ ਜੀ ਨੂੰ ਅਨੇਕ ਕਸ਼ਟਾਂ ਤੋਂ ਬਾਅਦ ਬੰਦ-ਬੰਦ ਕੱਟਦਿਆਂ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਨੇ ਗੁਰੂ ਦੇ ਭਾਣੇ ਵਿੱਚ ਸ਼ਹਾਦਤ ਨੂੰ ਪ੍ਰਵਾਨ ਕਰਦਿਆਂ ਪੂਰੀ ਅਡੋਲਤਾ ਨਾਲ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦਿਆਂ ਬੰਦ-ਬੰਦ ਕਟਵਾਇਆ। ਇਹ ਸਾਕਾ 1734 ਈ ਨਖ਼ਾਸ ਚੌਂਕ ਲਾਹੌਰ ਵਿਖੇ ਵਾਪਰਿਆ। ਅੱਜ ਵੀ ਅਰਦਾਸ ਵਿੱਚ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।